ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜਨ ਦੇ ਬਿਜਲੀ ਮੁਲਾਜ਼ਮਾਂ ਨੇ ਟੈਕਨੀਕਲ ਸਰਵਿਸਜ਼
ਯੂਨੀਅਨ ਰਜਿ: ਦੇ ਸੱਦੇ ‘ਤੇ ਕੰਪਲੈਂਟ ਸੈਂਟਰ ਖੰਨਾ ਰੋਡ ਸਮਰਾਲਾ ਵਿਖੇ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ।ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਪਾਵਰਕਾਮ ਅਤੇ ਟ੍ਰਾਂਸਕੋ ਮੁਲਾਜ਼ਮ ਪਿੱਛਲੇ ਤਿੰਨ ਦਿਨਾਂ ਤੋਂ ਸਮੂਹਿਕ ਛੁੱਟੀ ਲੈ ਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।ਉਨ੍ਹਾਂ ਸੰਘਰਸ਼ੀ ਮੁਲਾਜ਼ਮਾਂ ਦੀ ਹਮਾਇਤ ਅਤੇ ਆਪਣੀਆਂ ਪੰਜ ਮੰਗਾਂ ਨੂੰ ਲੈ ਕੇ ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਦੋ ਦਿਨ ਪੰਜਾਬ ਭਰ ਵਿੱਚ ਰੈਲੀਆਂ ਕਰਨ ਦਾ ਫੈਸਲਾ ਕੀਤਾ।ਵੱਖ-ਵੱਖ ਮੁਲਾਜਮ ਆਗੂਆਂ ਨੇ ਆਪਣੇ ਸੰਬੋਧਨ ‘ਚ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ 1-12-2011 ਤੋਂ ਰਹਿੰਦਾ ਪਅੇ-ਪੈਂਡ ਲਾਗੂ ਕੀਤਾ ਜਾਵੇ, ਜਥੇਬੰਦੀ ਵਲੋਂ ਦਿੱਤੇ ਪੇਅ ਸਕੇਲ ਅਨੁਸਾਰ ਮੁਲਾਜਮਾਂ ਦੇ 1-1-2016 ਤੋਂ ਸਕੇਲ ਸੋਧੇ ਜਾਣ, ਪਟਿਆਲਾ ਸਰਕਲ ਦੇ ਡਿਸਮਿਸ ਆਗੂ ਬਹਾਲ ਕੀਤੇ ਜਾਣ ਤੇ 33 ਪ੍ਰਤੀਸ਼ਤ ਕੀਤੀਆਂ ਪੈਨਸ਼ਨ ਕਟੌਤੀਆਂ ਬਹਾਲ ਕੀਤੀਆਂ ਜਾਣ, ਅਦਾਰੇ ‘ਚ ਸਾਰੇ ਕੱਚੇ ਕਾਮੇ ਸਮੇਤ ਸੀ.ਐਚ.ਬੀ ਕਾਮੇ ਪੱਕੇ ਕੀਤੇ ਜਾਣ, ਪੱਕੀ ਭਰਤੀ ਕੀਤੀ ਜਾਵੇ ਆਦਿ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।ਅੱਜ ਦੀ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਕੁਮਾਰ, ਕੁਲਵਿੰਦਰ ਸਿੰਘ ਕੁਕੀ, ਰਣਧੀਰ ਸਿੰਘ ਧੀਰਾ, ਜਸਵੀਰ ਸਿੰਘ ਸਿੰਘ ਆਦਿ ਤੋਂ ਇਲਾਵਾ ਟੀ.ਐਸ.ਯੂ ਦੇ ਹੋਰ ਆਗੂ ਅਤੇ ਮੁਲਾਜ਼ਮ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media