Wednesday, April 15, 2026

ਸੀਨੀਅਰ ਕਾਰਜ਼ਕਾਰੀ ਇੰਜੀਨੀਅਰ ਨਾਲ ਮੀਟਿੰਗ ਦੌਰਾਨ ਪੈਨਸ਼ਨਰਾਂ ਵਲੋਂ ਵਾਕਆਊਟ

ਮੰਗਾਂ ਨਾ ਮੰਨਣ ‘ਤੇ 10 ਦਸੰਬਰ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ – ਸਿਕੰਦਰ ਸਿੰਘ ਪ੍ਰਧਾਨ

ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੇ ਪੈਨਸ਼ਨਰਾਂ ਦਾ ਇੱਕ ਵਫਦ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਹੇਠ ਘੁਲਾਲ ਵਿਖੇ ਸੀਨੀਅਰ ਕਾਰਜ਼ਕਾਰੀ ਇੰਜੀਨੀਅਰ ਨੂੰ ਮਿਲਿਆ।ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਅਤੇ ਮਸਲੇ ਹੱਲ ਕਰਨਾ ਜਿਵੇਂ ਪੇਅ ਬੈਂਡ ਲਾਗੂ ਕਰਨਾ, ਸੇਵਾ ਮੁਕਤੀ ਉਪਰੰਤ ਬਣਦੇ ਗ੍ਰੈਚੂਟੀ ਲੀਵ ਇਨਕੈਸ਼ਮੈਂਟ, ਜੀ.ਪੀ ਫੰਡ ਅਤੇ ਗਿਫਟ ਵਗੈਰਾ ਪਾਸ ਕਰਕੇ ਪੇਮੈਂਟ ਦੇਣਾ ਸਬੰਧੀ ਮੰਗਾਂ ਜੋ 3 ਅਗਸਤ 2021 ਦੀ ਮੀਟਿੰਗ ਵਿੱਚ ਮੰਨੀਆਂ ਗਈਆਂ ਸਨ।ਪ੍ਰੰਤੂ ਤਿੰਨ ਚਾਰ ਮਹੀਨੇ ਬੀਤਣ ਉਪਰੰਤ ਵੀ ਸਾਰੀਆਂ ਮੰਗਾਂ ਇਸੇ ਤਰ੍ਹਾਂ ਲਮਕਾਈਆਂ ਜਾ ਰਹੀਆਂ ਹਨ।ਕਿਸੇ ਨੂੰ ਕੋਈ ਪੇਮੈਂਟ ਵਗੈਰਾ ਨਹੀਂ ਹੋਈ ਅਤੇ ਹੀ ਮਾਰਚ 2021 ਵਿੱਚ ਰਿਟਾਇਰ ਹੋਏ ਕਰਮਚਾਰੀਆਂ ਦੀ ਪੈਨਸ਼ਨ ਨਹੀਂ ਲਗਵਾਈ ਗਈ।ਕੋਈ ਵੀ ਮੰਗ ਪੂਰੀ ਨਾ ਹੋਣ ਕਾਰਨ ਵਫਦ ਦੇ ਸਾਰੇ ਮੈਂਬਰਾਂ ਵਲੋਂ ਮੀਟਿੰਗ ਵਿਚੋਂ ਵਾਕਆਊਟ ਕਰ ਗਏ ਅਤੇ ਐਕਸੀਅਨ ਖਿਲਾਫ ਜ਼ੰਮ ਕੇ ਨਾਅਰੇਬਾਜੀ ਕੀਤੀ।
ਸਿਕੰਦਰ ਸਿੰਘ ਪ੍ਰਧਾਨ ਨੇ ਐਕਸੀਅਨ ਸਮਰਾਲਾ ਨੂੰ ਲਿਖਤੀ ਨੋਟਿਸ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਕੇ ਜਲਦੀ ਮੀਟਿੰਗ ਨਾ ਕੀਤੀ ਤਾਂ ਆ ਰਹੀ 10 ਦਸੰਬਰ ਨੂੰ ਐਕਸੀਅਨ ਦੇ ਦਫਤਰ ਅੱਗੇ ਮੰਡਲ ਪੱਧਰ ਦਾ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।ਜਿਸ ਦੀ ਸਾਰੀ ਜਿੰਮੇਵਾਰੀ ਐਕਸੀਅਨ ਮੰਡਲ ਸਮਰਾਲਾ ਦੀ ਹੋਵੇਗੀ।ਵਫਦ ਵਿੱਚ ਉਪਰੋਕਤ ਤੋਂ ਇਲਾਵਾ ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਰਾਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਸੁਖਦਰਸ਼ਨ ਸਿੰਘ, ਦਰਸ਼ਨ ਸਿੰਘ ਕੋਟਾਲਾ, ਭੁਪਿੰਦਰਪਾਲ ਸਿੰਘ, ਪ੍ਰੇਮ ਚੰਦ ਭਲਾ ਲੋਕ, ਅਮਰਜੀਤ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …