ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਵਾਰਡ ਨੰਬਰ 2 ਤੋਂ ਨੌਜਵਾਨ ਕੌਂਸਲਰ ਬਲਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਸੁਨਾਮ ਰੋਡ ਸਥਿਤ
ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਦੌਰਾਨ 150 ਤੋਂ ਵਧੇਰੇ ਲੋਕਾਂ ਨੇ ਕਰੋਨਾ ਰੋਕੂ ਟੀਕੇ ਲਗਵਾਏ । ਸਿਵਲ ਹਸਪਤਾਲ ਲੌਂਗੋਵਾਲ ਦੇ ਐਸ.ਐਮ.ਓ ਡਾ. ਅੰਜ਼ੂ ਸਿੰਗਲਾ, ਸੀ.ਐਚ.ਓ ਵੀਰਪਾਲ ਕੌਰ, ਸੀ.ਐਚ.ਓ ਜੈਸਮੀਨ ਕੌਰ, ਹੈਲਥ ਵਰਕਰ ਹਰਜਿੰਦਰ ਕੁਮਾਰ, ਹੈਲਥ ਵਰਕਰ ਵਰਿੰਦਰਪਾਲ ਸਿੰਘ, ਕੌਂਸਲਰ ਗੁਰਮੀਤ ਸਿੰਘ ਫੌਜੀ, ਆਂਗਣਵਾੜੀ ਵਰਕਰ ਜਸਵੀਰ ਕੌਰ, ਆਂਗਨਵਾੜੀ ਹੈਲਪਰ ਬਲਜੀਤ ਕੌਰ ਮੌਜ਼ੂਦ ਸਨ।ਕੌਂਸਲਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਇਸ ਟੀਕਾਕਰਨ ਕੈਂਪ ਲਈ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media