Wednesday, August 26, 2026

ਖੇਡ ਕਲੱਬਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਖੇਡ ਕਿੱਟਾਂ ਖਰੀਦਣ ਲਈ ਭੇਜੀ ਜਾਵੇਗੀ ਰਾਸ਼ੀ – ਚੇਅਰਮੈਨ ਜਿਲ੍ਹਾ ਯੋਜ਼ਨਾਬੰਦੀ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਇਕ ਹੋਰ ਵੱਡਾ ਉਪਰਾਲਾ ਕਰਦਿਆਂ ਹੋਇਆਂ ਖੇਡ ਕਲੱਬਾਂ ਨੂੰ ਕਿੱਟਾਂ ਦੇਣ ਦੀ ਬਜ਼ਾਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਾਸ਼ੀ ਭੇਜੀ ਜਾਵੇਗੀ ਤਾਂ ਜੋ ਉਹ ਆਪਣੀ ਲੋੜ ਅਨੁਸਾਰ ਖੇਡਾਂ ਦਾ ਸਮਾਨ ਖਰੀਦ ਸਕਣ।
                   ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਰਾਜਕੰਵਲਪ੍ਰੀਤ ਸਿੰਘ ਲੱਕੀ ਚੇਅਰਮੈਨ ਜਿਲ੍ਹਾ ਯੋਜਨਾਬੰਦੀ ਨੇ ਯੁਵਕ ਸੇਵਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਸ੍ਰ ਲੱਕੀ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਹੈ।ਉਨਾਂ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨੌਜਵਾਨ ਆਪਣੀ ਮਨਪਸੰਦ ਦੀਆਂ ਖੇਡਾਂ ਦਾ ਸਮਾਨ ਖਰੀਦ ਸਕਣਗੇ।ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ।ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਸਾਡਾ ਸਰੀਰਕ ਵਿਕਾਸ ਕਰਦੀਆਂ ਹਨ ਉਥੇ ਮਾਨਸਿਕ ਵਿਕਾਸ ਵੀ ਹੁੰਦਾ ਹੈ ਅਤੇ ਨੌਜਵਾਨ ਪੜ੍ਹਾਈ ਵਿੱਚ ਵੀ ਮਨ ਲਗਾ ਕੇ ਪੜ੍ਹਦੇ ਹਨ।ਲੱਕੀ ਨੇ ਜਿਲੇ੍ਹ ਵਿੱਚ ਚੱਲ ਰਹੇ ਸਮੂਹ ਯੁਵਕ ਕਲੱਬਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾਂ ਕਲੱਬਾਂ ਕੋਲ ਅਜੇ ਤੱਕ ਯੁਵਕ ਸੇਵਾਵਾਂ ਵਿਭਾਗ ਨਾਲ ਆਪਣੀ ਐਫੀਲੇਸ਼ਨ ਨਹੀਂ ਕਰਵਾਈ ਗਈ ਉਹ ਤੁਰੰਤ 15 ਦਿਨ ਦੇ ਅੰਦਰ ਅੰਦਰ ਕਰਵਾਉਣ ਤਾਂ ਜੋ ਉਹ ਵੀ ਸਰਕਾਰ ਦੇ ਇਸ ਉਪਰਾਲੇ ਦਾ ਲਾਭ ਪ੍ਰਾਪਤ ਕਰ ਸਕਣ।
                 ਚੇਅਰਮੈਨ ਨੇ ਦੱਸਿਆ ਕਿ ਜਿੰਨਾਂ ਕਲੱਬਾਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਨਾਲ ਆਪਣੀ ਐਫੀਲੇਸ਼ਨ ਕਰਵਾਈ ਜਾਵੇਗੀ ਉਹ ਇਸ ਲਾਭ ਦੇ ਹੱਕਦਾਰ ਹੋਣਗੇ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਯੂਵਕ ਕਲੱਬਾਂ ਵੱਲੋਂ ਐਫੀਲੇਸ਼ਨ ਨਹੀਂ ਕਰਵਾਈ ਗਈ ਜਾਂ ਪੁਰਾਣੇ ਕਲੱਬਾਂ ਨੂੰ ਯੁਵਕ ਸੇਵਾਵਾਂ ਵਿਭਾਗ ਨਾਲ ਬਹਾਲ ਨਹੀਂ ਕਰਵਾਇਆ ਗਿਆ, ਉਹ ਤੁਰੰਤ ਵਿਭਾਗ ਨਾਲ ਸੰਪਰਕ ਨੰਬਰ 7508600706 ‘ਤੇ ਤਾਲਮੇਲ ਕਰਨ।
                ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ: ਮਲਕੀਤ ਸਿੰਘ ਮਾਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …