ਕੇਵਲ ਕੁੱਲੇਵਾਲੀਆ ਦਾ ਧਾਰਮਿਕ ਗੀਤ ਤੇ ਲੇਖਕ ਰਣਜੀਤ ਸਿੰਘ ਯੂ.ਐਸ.ਏ ਦੀ ਪੁਸਤਕ ‘ਉਡਾਰੀਆਂ’ ਰਲੀਜ਼
ਸਮਰਾਲਾ, 16 ਨਵੰਬਰ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਵੱਲੋਂ ਆਪਣੀ ਮਾਸਿਕ ਮੀਟਿੰਗ ਦੌਰਾਨ ਉੱਘੇ ਲੇਖਕ ਅਤੇ ਗੀਤਕਾਰ ਸੁਖਮਿੰਦਰ
ਰਾਮਪੁਰੀ ਜਿਹਨਾਂ ਦੀ ਬੀਤੇ ਦਿਨੀਂ ਕੈਨੇਡਾ ਵਿੱਚ ਮੌਤ ਹੋ ਗਈ, ਨੂੰ ਸਮਰਪਿਤ ਸਾਹਿਤ ਸਮਾਗਮ ਕੀਤਾ ਗਿਆ।ਸਮਾਗਮ ’ਚ ਇਲਾਕੇ ਦੀਆਂ ਸਾਹਿਤ ਸਭਾਵਾਂ ਦੇ ਨਾਮਵਰ ਅਦੀਬਾਂ ਨੇ ਭਾਗ ਲਿਆ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਹਾਜ਼ਰ ਲੇਖਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੁਖਮਿੰਦਰ ਰਾਮਪੁਰੀ ਦੇ ਜਾਣ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਉਹਨਾਂ ਕਿਹਾ ਕਿ ਰਾਮਪੁਰੀ ਲੇਖਕ ਜਗਤ ਦਾ ਸਰਮਾਇਆ ਸੀ।ਉਹਨਾਂ ਰਾਮਪੁਰੀ ਦੀ ਜੀਵਨ ਯਾਤਰਾ ਬਾਰੇ ਆਪਣੇ ਵਿਚਾਰ ਹਾਜ਼ਰ ਲੇਖਕਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸੁਖਮਿੰਦਰ ਰਾਮਪੁਰੀ ਇਕ ਸਾਹਿਤਕ ਸੰਸਥਾ ਸਨ।ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 11 ਕਿਤਾਬਾਂ ਦੀ ਰਚਨਾ ਕੀਤੀ।ਜਿਹਨਾਂ ਵਿੱਚ ਗੀਤ, ਗ਼ਜ਼ਲਾਂ, ਕਵਿਤਾਵਾਂ, ਨਾਵਲ ਤੇ ਜੀਵਨ ਮੁਲਕ ਵਾਰਤਕ ਸ਼ਾਮਲ ਹਨ।ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ’ਚ ਸਾਰੇ ਲੇਖਕਾਂ ਨੇ ਸੁਖਮਿੰਦਰ ਰਾਮਪੁਰੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।ਸੁਖਮਿੰਦਰ ਰਾਮਪੁਰੀ ਦੀ ਆਵਾਜ਼ ਵਿੱਚ ਉਹਨਾਂ ਵਲੋਂ ਰਿਕਾਰਡ ਕੀਤੇ ਗੀਤ ਪੇਸ਼ ਕੀਤੇ ਗਏ।ਮਰਹੂਮ ਲੇਖਕਾਂ ਸੁਖਮਿੰਦਰ ਰਾਪੁਰੀ ਸਮੇਤ ਜਸਵੀਰ ਸਿੰਘ ਘੁਲਾਲ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਦੀ ਪਤਨੀ, ਭੁਪਿੰਦਰ ਸਿੰਘ ਸੇਖੋਂ ਅਤੇ ਜਗਦੀਸ਼ ਘਈ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਨ ਉਪਰੰਤ ਹਰਬੰਸ ਮਾਲਵਾ ਨੇ ਸੁਖਮਿੰਦਰ ਰਾਮਪੁਰੀ ਬਾਰੇ ਸੁਰਿੰਦਰ ਰਾਮਪੁਰੀ ਦਾ ਲਿਖਿਆ ਲੇਖ, ਰਘਬੀਰ ਸਿੰਘ ਭਰਤ ਲੈ ‘ਸੁਖਮਿੰਦਰ ਰਾਮਪੁਰੀ ਦਾ ਕਾਵਿ ਸਫ਼ਰ’ ਪੇਸ਼ ਕੀਤੇ। ਇਸੇ ਤਰ੍ਹਾਂ ਬਲਵੰਤ ਸਿੰਘ ਮਾਂਗਟ, ਅਮਨ ਆਜ਼ਾਦ ‘ਵਿਸਮਾਦ’ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਸਿੰਘ ਝੱਜ ਨੇ ਸੁਖਮਿੰਦਰ ਰਾਮਪੁਰੀ ਨਾਲ ਬਿਤਾਏ ਪਲ ਸਾਂਝੇ ਕੀਤੇ।ਪਹਿਲੇ ਦੌਰ ਦੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਜਸਵੀਰ ਸਿਘ ਝੱਜ, ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਰਘਵੀਰ ਸਿੰਘ ਭਰਤ ਸ਼ੁਸ਼ੋਭਿੁਤ ਸਨ।ਇਸੇ ਸੈਸ਼ਨ ਵਿਚ ਯੂ.ਐਸ.ਏ ਦੇ ਪ੍ਰਵਾਸੀ ਲੇਖਕ ਰਣਜੀਤ ਸਿੰਘ ਦੀ ਪੁਸਤਕ ‘ਉਡਾਰੀਆਂ’ ਅਤੇ ਗਾਇਕ ਕੇਵਲ ਕੁੱਲੇਵਾਲੀਆਂ ਦੇ ਨਵੇਂ ਧਾਰਮਿਕ ਗੀਤ ਦਾ ਟਰੈਕ ਰਿਲੀਜ਼ ਕੀਤਾ ਗਿਆ। ਪੁਸਤਕ ਅਤੇ ਗੀਤ ਸਬੰਧੀ ਮਾਸਟਰ ਤਰਲੋਚਨ ਸਿੰਘ ਤੇ ਗਾਇਕ ਪਰਮਿੰਦਰ ਸੇਖੋਂ ਨੇ ਆਪਣੇ ਵਿਚਾਰ ਲੇਖਕਾਂ ਦੇ ਸਨਮੁਖ ਰੱਖੇ।ਪ੍ਰੋਗਰਾਮ ਦੇ ਦੂਜੇ ਸੈਸਨ ਦੀ ਪ੍ਰਧਾਨਗੀ ਐਡਵੋਕੇਟ ਤੇ ਲੇਖਕ ਦਲਜੀਤ ਸ਼ਾਹੀ, ਹਰਬੰਸ ਮਾਲਵਾ ਅਤੇ ਬਲਵੰਤ ਸਿੰਘ ਮਾਂਗਟ ਨੇ ਕੀਤੀ।ਇਸ ਸੈਸ਼ਨ ਵਿੱਚ ਲੇਖਕਾਂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਜਿਹਨਾਂ ਵਿੱਚ ਹਰਬੰਸ ਮਾਲਵਾ, ਪਰਮਿੰਦਰ ਸੇਖੋਂ, ਅਵਤਾਰ ਸਿੰਘ ਉਟਾਲਾਂ, ਕਰਮ ਸਿੰਘ ਮਾਛੀਵਾੜਾ, ਜੱਸੀ ਢਿੱਲਵਾਂ, ਕੇਵਲ ਸਿੰਘ ਮੰਜਾਲੀਆਂ, ਕਸ਼ਮੀਰ ਸਿੰਘ, ਅਮਨ ਆਜਾਦ, ਕੇਵਲ ਕੁੱਲੇਵਾਲੀਆਂ, ਨਿਰੰਜਨ ਸੂਖਮ, ਸੁਰਜੀਤ ਸਿੰਘ ਵਿਸ਼ਾਦ ਅਤੇ ਮਾਸਟਰ ਤਰਲੋਚਨ ਸਿੰਘ ਹਨ।ਸਾਹਿਤਕ ਚਿੰਤਕ ਅਤੇ ਆਲੋਚਕ ਗੁਰਭਜਨ ਸਿੰਘ ਗਿੱਲ ਅਤੇ ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਲੇਖਕਾਂ, ਕਵੀਆਂ ਅਤੇ ਗੀਤਕਾਰਾਂ ਵਲੋਂ ਪੇਸ਼ ਕੀਤੀਆਂ ਰਚਨਾਵਾਂ ਤੇ ਆਪਣੀ ਕੁੰਜੀਵਤ ਪ੍ਰਤੀਕ੍ਰਿਆ ਪੇਸ਼ ਕੀਤੀ।ਐਡਵੋਕੇਟ ਦਲਜੀਤ ਸ਼ਾਹੀ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹਾਜ਼ਰ ਲੇਖਕਾਂ ਵਿਚ ਗੁਰਭਗਤ ਸਿੰਘ ਗਿੱਲ, ਕੇਵਲ ਕੁੱਲੇਵਾਲੀਆ, ਅਵਤਾਰ ਸਿੰਘ ਉਟਾਲਾਂ, ਰਘਬੀਰ ਸਿੰਘ ਭਰਤ, ਆਤਮਾ ਵਿਸਮਾਦ, ਨਿਰੰਜਨ ਸੂਖਮ, ਡਾ. ਹਰਜਿੰਦਰਪਾਲ ਸਿੰਘ, ਸੁਰਜੀਤ ਮੰਡ, ਕੇਵਲ ਸਿੰਘ ਮੰਜਾਲੀਆਂ, ਕਰਮਜੀਤ ਸਿੰਘ ਬਾਸੀ, ਮਾਸਟਰ ਤਰਲੋਚਨ ਸਿੰਘ, ਪਰਮਿੰਦਰ ਸੇਖੋਂ, ਨਰੇਸ਼ ਕੁਮਾਰ, ਸੁਰਜੀਤ ਸਿੰਘ ਵਿਸਾਦ, ਹਰਬੰਸ ਮਾਲਵਾ, ਹਰਬੰਸ ਸਿੰਘ ਸਾਨ ਬਗਲੀ ਕਲਾਂ, ਸਮੀ ਸੇਖੋਂ, ਹਰਿੰਦਰ ਸਿੰਘ, ਬਲਵੰਤ ਮਾਂਗਟ, ਜਸਵੀਰ ਸਿੰਘ ਝੱਜ, ਐਡਵੋਕੇਟ ਦਲਜੀਤ ਸ਼ਾਹੀ, ਅਮਨਪ੍ਰੀਤ ਸਿੰਘ ਸਮਰਾਲਾ, ਸਮਸ਼ੇਰ ਸਿੰਘ ਸ਼ੇਰ ਅਤੇ ਬਿੰਦਰ ਰਾਜੇਵਾਲੀਆ। ਕਵੀ ਦਰਬਾਰ ਦਾ ਮੰਚ ਸੰਚਾਲਨ ਨਿਰੰਜਨ ਸੂਖਮ ਅਤੇ ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ‘ਨਵਾਂ ਜਮਾਨਾ’ ਪ੍ਰਤੀਨਿਧ ਸੁਰਜੀਤ ਸਿੰਘ ‘ਵਿਸਾਦ’ ਨੇ ਬਾਖੂਬੀ ਕੀਤਾ।
Punjab Post Daily Online Newspaper & Print Media