ਅੰਮ੍ਰਿਤਸਰ, 19 (ਸੁਖਬੀਰ ਸਿੰਘ) – ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਅਤੇ
ਖੇਤ ਮਜ਼ਦੂਰਾਂ ਦੇ ਨਾਲ-ਨਾਲ ਆਮ ਸ਼ਹਿਰੀਆਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਸਾਹਾਂ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਲਗਾਇਆ ਗਿਆ ਧਰਨੇ ਤੇ ਸਾਂਸਦ ਗੁਰਜੀਤ ਸਿੰਘ ਔਜਲਾ, ਸੁਨੀਲ ਦੱਤੀ, ਵਿਧਾਇਕ ਤਰਸੇਮ ਸਿੰਘ ਡੀ.ਸੀ, ਚੇਅਰਮੈਨ ਯੋਜਨਾ ਬੋਰਡ ਰਾਜ ਕੰਵਲ ਪ੍ਰੀਤਪਾਲ ਸਿੰਘ ਲੱਕੀ, ਅਤੇ ਜਿਲ੍ਹਾ ਯੂਥ ਦੇ ਪ੍ਰਧਾਨ ਅਦਿੱਤਿਆ ਦੱਤੀ ਅਤੇ ਸਾਥੀਆਂ ਨੇ ਕਿਸਾਨਾਂ ਅਤੇ ਔਜਲਾ ਵਧਾਈ ਦਿੱਤੀ।
ਜੰਤਰ-ਮੰਤਰ ਧਰਨਾ ਸਥਾਨ ‘ਤੇ 348 ਦਿਨ ਲੰਬਾ ਅਤੇ ਕਾਮਯਾਬ ਸੰਘਰਸ਼ ਕਰਨ ਲਈ ਵਧਾਈ ਦਿੱਤੀ। ਵਿਧਾਇਕ ਤਰਸੇਮ ਸਿੰਘ ਡੀ.ਸੀ ਨੇ ਕਿਹਾ ਕਿ ਕਿਸਾਨ ਖੇਤ ਮਜ਼ਦੂਰ ਜਥਬੰਦੀਆਂ ਦੇ ਨਾਲ ਔਜਲਾ ਵਲੋਂ ਵਿੱਢੇ ਸੰਘਰਸ਼ ਨੂੰ ਬੂਰ ਪਿਆ ਹੈ।ਔਜਲਾ ਨੇ ਕਿਹਾ ਕਿ ਲੋਕ ਸਭਾ ਦੇ ਅੰਦਰ ਅਤੇ ਬਾਹਰ ਕੀਤੇ ਲੰਬੇ ਅਤੇ ਕਠਿਨ ਪਰ ਕਾਮਯਾਬ ਹੋਏ ਸੰਘਰਸ਼ ਨੇ ਸਭ ਦੇ ਹੌਂਸਲੇ ਬੁਲੰਦ ਕੀਤੀ ਹਨ।ਉਹਨਾ ਕਿਹਾ ਕਿ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਇਸ ਕਾਮਯਾਬੀ ਨਾਲ ਹੁਣ ਕੇਂਦਰ ਸਰਕਾਰ ਤੋਂ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਮੰਗ ਕੀਤੀ ਜਾਵੇਗੀ।ਔਜਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਦੇ ਸਾਥੀਆਂ ਦਾ ਧੰਨਵਾਦ ਕੀਤਾ।ਜਿਨ੍ਹਾਂ ਕਿਸਾਨ ਜਥੇਬੰਦੀਆਂ ਨਾਲ ਇਕ ਮਿਸਾਲੀ ਮੀਟਿੰਗ ਕੀਤੀ ਸੀ।ਜਿਸ ਨਾਲ ਪ੍ਰਦੇਸ਼ ਸਰਕਾਰ ਨੂੰ ਇਸ ਕਿੱਤੇ ਨਾਲ ਸਬੰਧਤ ਮਾਮਲਿਆਂ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਮਿਲੀ ਸੀ।ਜੋ ਆਉਣ ਵਾਲੇ ਸਮੇਂ ‘ਚ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਕੰਮ ਆਵੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media