ਕਿਸਾਨੀ ਯੋਧਿਆਂ ਦੀ ਲਾਸਾਨੀ ਸ਼ਹਾਦਤ ਰੰਗ ਲੈ ਕੇ ਆਈ – ਜਗਤਾਰ ਦਿਆਲਪੁਰਾ
ਸਮਰਾਲਾ, 20 ਨਵੰਬਰ (ਇੰਦਰਜੀਤ ਸਿੰਘ ਕੰਗ) – ਆਮ ਆਦਮੀ ਪਾਰਟੀ ਲੁਧਿਆਣਾ (ਦਿਹਾਤੀ) ਵਲੋਂ ਜ਼ਿਲ੍ਹੇ ਦੇ ਉਪ ਪ੍ਰਧਾਨ ਗੁਰਦਰਸ਼ਨ ਸਿੰਘ ਕੋਹਲੀ ਦੀ
ਅਗਵਾਈ ‘ਚ ਮੋਦੀ ਸਰਕਾਰ ਵਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੀ ਖੁਸ਼ੀ ਵਿੱਚ ਪਿੰਡ ਦਿਆਲਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਕਿਸਾਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਅਰਦਾਸ ਕੀਤੀ ਗਈ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਪ੍ਰਧਾਨ ਕੋਹਲੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ, ਇਹ ਸਾਰਾ ਕੁੱਝ ਦੇਸ਼ ਦੇ ਅੰਨਦਾਤੇ ਦੁਆਰਾ ਕੀਤੀ ਸੱਚੀ ਅਰਦਾਸ ਦਾ ਹੀ ਫਲ ਹੈ।ਖੁਦ ਬਾਬਾ ਨਾਨਕ ਨੇ ਕਿਸਾਨਾਂ ਦੀ ਬਾਂਹ ਫੜੀ ਅਤੇ ਪ੍ਰਧਾਨ ਮੰਤਰੀ ਨੂੰ ਸੁਮੱਤ ਬਖਸ਼ੀ ਕਿ ਉਨ੍ਹਾਂ ਨੂੰ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ।
ਵਿਧਾਨ ਸਭਾ ਹਲਕਾ ਸਮਰਾਲਾ ਦੇ ਇੰਚਾਰਜ਼ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਜਿਸ ਤਰ੍ਹਾਂ ਕਿਸਾਨ ਖਾਸ ਕਰਕੇ ਸਾਡੀਆਂ ਬੀਬੀਆਂ, ਭੈਣਾ ਦ੍ਰਿੜ ਇਰਾਦੇ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੀਆਂ ਹਨ। ਇਸ ਇੱਕ ਸਾਲ ਦੇ ਸੰਘਰਸ਼ ਦੌਰਾਨ ਹਜ਼ਾਰਾਂ ਯੋਧੇ ਸ਼ਹੀਦੀ ਦਾ ਜਾਮ ਪੀ ਗਏ।ਉਨ੍ਹਾਂ ਸ਼ਹਾਦਤ ਸਾਡਾ ਰਾਹ ਦਸੇਰਾ ਬਣੇਗੀ।
ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ, ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਇੰਚਾਰਜ ਪਾਇਲ, ਸੁਖਦੇਵ ਸਿੰਘ ਮੁੰਡੀਆ ਸਾਹਨੇਵਾਲ, ਜ਼ਿਲ੍ਹਾ ਮੀਡੀਆ ਇੰਚਾਰਜ਼ ਗੁਰਪ੍ਰੀਤ ਸਿੰਘ ਗੋਸਲਾਂ, ਅਮਨਚੈਨ ਸਿੰਘ ਐਸ.ਸੀ ਵਿੰਗ ਉਪ ਪ੍ਰਧਾਨ, ਹਰਜੀਤ ਸਿੰਘ ਮਾਂਗਟ ਖੰਨਾ, ਬਲਜੀਤ ਸਿੰਘ ਗਰੇਵਾਲ ਜਨਰਲ ਸਕੱਤਰ ਕਿਸਾਨ ਵਿੰਗ ਕੁਲਦੀਪ ਸਿੰਘ ਬਲਾਕ ਪ੍ਰਧਾਨ ਸਾਹਨੇਵਾਲ, ਤੇਜਿੰਦਰ ਸਿੰਘ ਗਰੇਵਾਲ, ਕਸ਼ਮੀਰੀ ਲਾਲ ਬਲਾਕ ਪ੍ਰਧਾਨ, ਮੇਜਰ ਸਿੰਘ ਬਾਲਿਓਂ, ਐਮ.ਸੀ ਖੰਟ ਸੁਖਮਨਜੀਤ ਸਿੰਘ, ਮਲਕੀਤ ਸਿੰਘ, ਡਾ. ਵਿਸ਼ਾਲ ਸਿੰਘ ਰਾਣਾ, ਕਸ਼ਮੀਰ ਸਿੰਘ ਮਾਣੇਵਾਲ, ਨਛੱਤਰ ਸਿੰਘ ਐਸ.ਸੀ, ਰਣਜੀਤ ਸਿੰਘ ਸਰਕਲ ਇੰਚਾਰਜ਼ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਸ਼ਾਮਿਲ ਹੋਏ।ਹਲਕਾ ਇੰਚਾਰਜ਼ ਜਗਤਾਰ ਸਿੰਘ ਦਿਆਲਪੁਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media