ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ
01.01.2022 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆ ਵਿੱਚ 20 ਅਤੇ 21 ਨਵੰਬਰ ਨੂੰ ਸਾਰ ਪੋਲਿੰਗ ਸਟੇਸ਼ਨਾਂ ਵਿਚ ਕੈਂਪ ਲਗਾਏ ਗਏ ਹਨ ਤਾਂ ਜੋ ਇਨਾਂ ਕੈਂਪਾਂ ਵਿੱਚ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ ਅਤੇ ਵੋਟਾਂ ਦੀ ਸੁਧਾਈ ਕੀਤੀ ਜਾ ਸਕੇ।
ਜਿਲ੍ਹਾ-ਚੋਣ-ਅਫਸ਼ਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਬਾਬਾ ਬਕਾਲਾ ਹਲਕੇ ਦੇ ਸਰਕਾਰੀ ਮਿਡਲ ਸਕੂਲ ਬੁੱਢਾ ਥੇਹ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਿਆਸ ਵਿਖੇ ਲਗਾਏ ਗਏ ਪੋਲਿੰਗ ਕੈਂਪਾਂ ਦਾ ਨਿਰੀਖਣ ਕਰਨ ਉਪਰੰਤ ਕੀਤਾ।ਖਹਿਰਾ ਨੇ ਪੋਲਿੰਗ ਸਟੇਸ਼ਨ ਬੁੱਢਾ ਥੇਹ ਦੇ ਬੂਥ ਨੰ: 63,64,65 ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਿਆਸ ਦੇ ਬੂਥ ਨੰ: 69,70,71 ਦੀ ਚੈਕਿੰਗ ਕੀਤੀ।ਖਹਿਰਾ ਨੇ ਦੱਸਿਆ ਕਿ ਮੁੱਢਲੀ ਪ੍ਰਕਾਸ਼ਨਾ ਮਿਤੀ 01.11.2021 ਨੂੰ ਕੀਤੀ ਜਾ ਚੁੱਕੀ ਹੈ।ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਵੋਟਰ ਸੂਚੀ ਪ੍ਰੋਗਰਾਮ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਮਿਤੀ 01.11.2021 ਤੋਂ ਮਿਤੀ 30.11.2021 ਤੱਕ ਲਏ ਜਾਣਗੇ। ਆਮ ਜਨਤਾ ਦੀ ਸਹੂਲਤ ਲਈ ਮਿਤੀ 06.11.2021, ਮਿਤੀ 07.11.2021, ਮਿਤੀ 20.11.2021 ਅਤੇ ਮਿਤੀ 21.11.2021 ਨੂੰ ਸਪੈਸ਼ਲ ਮੁਹਿੰਮ ਦੀਆਂ ਮਿਤੀਆਂ ਨਿਰਧਾਰਤ ਕੀਤੀਆਂ ਗਈਆਂ ਹਨ।ਜਿਸ ਦੌਰਾਨ ਬੀ.ਐਲ.ਓ ਆਪਣੇ-ਆਪਣੇ ਪੋਲਿੰਗ ਸਟੇਸ਼ਨ ‘ਤੇ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੀਪ ਮੁਹਿੰਮ ਤਹਿਤ ਸਕੂਲਾਂ/ਕਾਲਜਾਂ ਅਤੇ ਹੋਰ ਪ੍ਰਮੁੱਖ ਸਥਾਨਾਂ ‘ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਖਹਿਰਾ ਨੇ ਦੱਸਿਆ ਕਿ ਨੌਜਵਾਨ ਆਪਣਾ ਵੋਟ ਬਣਵਾਉਣ ਲਈ, ਇਕ ਥਾਂ ਤੋਂ ਦੂਜੀ ਥਾਂ ‘ਤੇ ਆਪਣਾ ਵੋਟ ਤਬਦੀਲ ਕਰਨ ਲਈ ਜਾਂ ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੁਧਾਈ ਕਰਵਾਉਣ ਲਈ ਆਪਣੇ ਮੋਬਾਇਲ ਤੋਂ ਆਨਲਾਈਨ ਵਿਧੀ ਰਾਹੀਂ ਵੀ ਵੋਟ ਬਣਵਾ ਸਕਦੇ ਹਨ।
ਇਸ ਮੌਕੇ ਐਸ.ਡੀ.ਐਮ. ਬਾਬਾ ਬਕਾਲਾ ਕੰਵਲਜੀਤ, ਸੈਕਸ਼ਨ ਅਫ਼ਸਰ ਅਜੈਪਾਲ ਸਿੰਘ, ਚੋਣ ਕਾਨੂੰਨਗੋ ਸੁਖਜੀਤ ਸਿੰਘ, ਬੀ.ਐਲ.ਓ ਬਲਜੀਤ ਕੌਰ, ਗੁਰਮੀਤ ਸਿੰਘ, ਸੰਦੀਪ ਬਾਲਾ, ਸੁਮਿਤ ਚੌਧਰੀ ਵੀ ਹਾਜ਼ਰ ਸਨ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media