Wednesday, October 14, 2026

ਮੈਗਾ ਰੁਜ਼ਗਾਰ ਮੇਲੇ ਦਾ ਲਾਭ ਲੈਣ ਬੇਰੋਜ਼ਗਾਰ – ਡੀ.ਸੀ

ਕਪੂਰਥਲਾ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਕਮ ਚੇਅਰਪਰਸਨ ਜਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀਮਤੀ ਦੀਪਤੀ ਉੱਪਲ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ 30 ਨਵੰਬਰ ਨੂੰ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲੇ ਦਾ ਲਾਭ ਜ਼ਰੂਰ ਉਠਾਉਣ।ਮੇਲੇ ਵਿਚ ਨਾਮੀ ਅੰਤਰਰਾਸ਼ਟਰੀ ਤੇ ਰਾਸ਼ਟਰੀ ਕੰਪਨੀਆਂ ਵਲੋਂ ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਜਾਵੇਗੀ।ਜਿੰਨਾਂ ਵਿੱਚ ਬਾਈਜ਼ੂ, ਸੋਨਾਲਿਕਾ, ਸਕਸੈਸ ਪ੍ਰੋਮੋਜ਼ ਐਂਡ ਇਵੈਂਟਜ਼, ਮਿਡਲੈਂਡ ਮਾਈਕ੍ਰੋਫਿਨ ਲਿਮਿ, ਆਈ.ਸੀ.ਆਈ.ਸੀ.ਆਈ ਲੋਮਬਾਰਡ, ਐਨ.ਆਰ.ਬੀ.ਸੀ ਅਤੇ ਐਸ.ਬੀ.ਆਈ ਲਾਈਫ ਇੰਸ਼ੋਰੈਂਸ ਵਰਗੀਆਂ ਪ੍ਰਮੁੱਖ ਕੰਪਨੀਆਂ ਸ਼ਾਮਲ ਹਨ।ਜੋ ਟੈਕਨੀਕਲ ਯੋਗਤਾ ਰੱਖਣ ਵਾਲੇ ਪ੍ਰਾਰਥੀਆਂ ਨੂੰ 2.50 ਲੱਖ ਰੁਪੈ ਤੋਂ ਵੱਧ ਦੇ ਸਲਾਨਾ ਪੈਕੇਜ਼ ਦੀਆਂ ਨੌਕਰੀਆਂ ਆਫਰ ਕਰਨਗੀਆਂ।
                      ਇਸ ਤੋਂ ਇਲਾਵਾ ਸਵੈ-ਰਜ਼ਗਾਰ ਨਾਲ ਸਬੰਧਿਤ ਵਿਭਾਗ ਅਤੇ ਏਜੰਸੀਆਂ ਵੀ ਭਾਗ ਲੈਣਗੀਆਂ ਤਾਂ ਜੋ ਆਪਣਾ ਕਾਰੋਬਾਰ ਚਲਾਉਣ ਦੇ ਇਛੁੱਕ ਨੌਜਵਾਨਾਂ ਦੇ ਮੌਕੇ ‘ਤੇ ਫਾਰਮ ਭਰੇ ਜਾ ਸਕਣ।

Check Also

DAV Public School Promotes the Spirit of Seva Through Blood Donation Camp

Amritsar, August 22 (Punjab Post Bureau) – DAV Public School, Lawrence Road, organised a Blood …