Saturday, September 26, 2026

ਬਿਜਲੀ ਮੁਲਾਜ਼ਮਾਂ ਵਲੋਂ ਪੇਅ-ਬੈਂਡ ਅਤੇ ਹੋਰ ਮੰਗਾਂ ਨੂੰ ਲੈ ਕੇ ਅਰਥੀ ਫੂਕ ਮੁਜ਼ਾਹਰਾ

ਚੰਡੀਗੜ੍ਹ-ਲੁਧਿਆਣਾ ਮਾਰਗ ਜਾਮ ਕਰਕੇ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

ਸਮਰਾਲਾ, 27 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰਕਾਮ ਲਿਮ. ਦੀਆਂ ਸਮੁੱਚੀਆਂ ਜਥੇਬੰਦੀਆਂ ਵਲੋਂ ਸਮੂਹਿਕ ਛੁੱਟੀ ਕਰਕੇ ਕੀਤੇ ਜਾ ਰਹੇ ਸੰਘਰਸ਼ ਨੂੰ ਜਾਰੀ ਰੱਖਦਿਆਂ ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਅਤੇ ਗਰਿਡ ਸਬ ਸਟੇਸ਼ਨ ਵਲੋਂ ਇਨੰਡੋਰ ਸ਼ਿਕਾਇਤ ਘਰ ਸਮਰਾਲਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
                    ਟੀ.ਐਸ.ਯੂ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਦੱਸਿਆ ਕਿ ਬਿਜ਼ਲੀ ਮੁਲਾਜਮਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਪਿਛੋਂ ਸਮਰਾਲਾ ਦੇ ਬਜ਼ਾਰ ਰੈਲੀ ਕੱਢੀ ਗਈ।ਵਿਸ਼ਾਲ ਮਾਰਚ ਐਸ.ਡੀ.ਐਮ ਸਮਰਾਲਾ ਦੇ ਦਫਤਰ ਪਹੁੰਚਿਆ ਅਤੇ ਉਥੇ ਵੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗੲ।ਸਮੁੱਚੀਆਂ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਨਾਂ ਐਸ.ਡੀ.ਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ।ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਬਾਰ ਬਾਰ ਅਪੀਲਾਂ ਕਰਨ ਦੇ ਬਾਵਜ਼ੂਦ ਵੀ ਕੋਈ ਮੰਗ ਪੱਤਰ ਲੈਣ ਨਹੀਂ ਆਇਆ ਤਾਂ ਜਥੇਬੰਦੀਆਂ ਵਲੋਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ਬੰਦ ਕਰਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਅਰਥੀ ਫੂਕੀ ਗਈ।ਜਿਸ ਉਪਰੰਤ ਐਸ.ਡੀ.ਐਮ ਸਮਰਾਲਾ ਵਲੋਂ ਮੰਗ ਪੱਤਰ ਲੈਣ ਉਪਰੰਤ ਇਹ ਧਰਨਾ ਚੱਕ ਲਿਆ ਗਿਆ।ਜਿਸ ਵਿੱਚ ਪਾਵਰਕਾਮ ਮੈਨੇਜਮੈਂਟ ਵਲੋਂ ਮਹਿਕਮੇ ਦੀਆਂ ਪ੍ਰਮੁੱਖ ਆਸਾਮੀਆਂ ‘ਤੇ ਕੰਮ ਕਰ ਰਹੇ ਜ਼ਿਆਦਾਤਰ ਮੁਲਾਜ਼ਮਾਂ ਨੂੰ ਪੇਅ-ਰਵੀਜ਼ਨ ਕਮੇਟੀ ਦੀ ਰਿਪੋਰਟ ਅਨੁਸਾਰ 1 ਦਸੰਬਰ 2011 ਤੋਂ ਵਧਿਆ ਪੇਅ-ਬੈਂਡ ਦੀ ਅਦਾਇਗੀ ਨਹੀਂ ਦਿੱਤੀ ਜਾ ਰਹੀ।ਜਥੇਬੰਦੀਆਂ ਨਾਲ ਵਾਰ ਵਾਰ ਹੋਰ ਸਮਝੌਤਿਆਂ ਤੋਂ ਉਲਟ ਇਕ ਪਾਸੜ ਤੌਰ ਤੇ ਨਵੇਂ ਪੇਅ-ਸਕੇਲ ਬਿਨ੍ਹਾਂ ਵਧੇ ਪੇਅ-ਬੈਂਡ ਦੇ ਜ਼ਬਰੀ ਜਾਰੀ ਕਰ ਦਿੱਤੇ ਗਏ, ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮਾਂ ‘ਚ ਭਾਰੀ ਰੋਸ ਫੈਲ ਗਿਆ।ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਗਰਿਡ ਸਰਬ ਸਟੇਸ਼ਨ ਵਲੋਂ ਪੇਅ-ਬੈਂਡ ਦੀ ਮੰਗ ਦੇ ਨਾਲ ਆਪਣੀਆਂ ਪ੍ਰਮੁੱਖ ਮੰਗਾਂ ਦੇ ਹੱਲ ਲਈ ਇਸ ਸੰਘਰਸ਼ ਦੇ ਨਾਲ ਤਾਲ ਮੇਲਵੇਂ ਸੰਘਰਸ਼ ਦਾ ਸੱਦਾ ਦਿੱਤਾ ਹੋਇਆ ਹੈ।ਜਿਸ ਅਨੁਸਾਰ ਮੰਗ ਕੀਤੀ ਜਾਂਦੀ ਹੈ ਕਿ ਪਟਿਆਲਾ ਸਰਕਲ ਦੇ ਮੁੜ ਡਿਸਮਿਸ ਆਗੂ ਬਹਾਲ ਕੀਤੇ ਜਾਣ, ਰਿਟਾਇਰਡ ਆਗੂਆਂ ਦੀ 33 ਪ੍ਰਤੀਸ਼ਤ ਕਟੌਤੀ ਦੇ ਹੁਕਮ ਵਾਪਸ ਲਏ ਜਾਣ, ਹਰ ਤਰ੍ਹਾਂ ਦੇ ਕੱਚੇ ਕਾਮੇ ਸਮੇਤ ਸੀ.ਐਚ.ਬੀ ਕਾਮੇ ਪੱਕੇ ਕੀਤੇ ਜਾਣ, ਨਵੀਂ ਪੱਕੀ ਭਰਤੀ ਕੀਤੀ ਜਾਵੇ, ਜਥੇਬੰਦੀ ਵੱਲੋਂ ਦਿੱਤੇ ਖਰੜੇ ਅਨੁਸਾਰ ਪੇਅ-ਸਕੇਲ ਸੋਧੇ ਜਾਣ, ਹਰ ਤਰ੍ਹਾਂ ਦਾ ਨਿੱਜੀਕਰਣ ਬੰਦ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
                       ਇਸ ਵਿਸ਼ਾਲ ਰੋਸ ਮਾਰਚ ਪ੍ਰਮੁੱਖ ਤੌਰ ‘ਤੇ ਇੰਜੀ. ਰਘਵੀਰ ਸਿੰਘ ਪ੍ਰਧਾਨ, ਇੰਜੀ. ਗੁਰਜੀਤ ਸਿੰਘ ਗਿੱਲ, ਇੰਜੀ. ਗੁਰਿੰਦਰ ਸਿੰਘ ਗਿੱਲ, ਇੰਜੀ. ਦਰਸ਼ਨ ਸਿੰਘ ਢੰਡਾ, ਸੰਗਤ ਸਿੰਘ ਸੇਖੋਂ ਪ੍ਰਧਾਨ ਟੀ.ਸੀ.ਯੂ, ਬਲਦੇਵ ਸਿੰਘ ਪ੍ਰਧਾਨ ਖਮਾਣੋਂ, ਮਹਿੰਦਰ ਸਿੰਘ, ਮੋਹਣ ਸਿੰਘ, ਅੰਮ੍ਰਿਤ ਸਿੰਘ ਸਰਕਲ ਪ੍ਰਧਾਨ ਲੁਧਿਆਣਾ, ਬਲਦੇਵ ਸਿੰਘ ਮੀਤ ਪ੍ਰਧਾਨ ਸਰਕਲ ਰੋਪੜ, ਬਲਕਾਰ ਸਿੰਘ ਮੰਡਲ ਸਮਰਾਲਾ, ਪ੍ਰੀਤਮ ਸਿੰਘ ਕਟਾਣੀ ਕਲਾਂ, ਗੁਰਵਿੰਦਰ ਸਿੰਘ, ਸਵਰਨ ਸਿੰਘ, ਕੁਲਵਿੰਦਰ ਸਿੰਘ ਕੁੱਕੀ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਬਿਜਲੀ ਮੁਲਾਜ਼ਮ ਸ਼ਾਮਲ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …