Thursday, March 5, 2026

ਪਿੰਡ ਮਹਿਲਾਂ ਦੇ ਸਰਕਾਰੀ ਸਕੂਲ ਵਿਖੇ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ

ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲਗਭਗ ਤੀਹ ਸਕੂਲਾਂ ਦੇ ਪੰਜਾਹ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਤੇ ਮਾਂ ਬੋਲੀ ਨੂੰ ਬਚਾਅ ਕੇ ਆਪਣੇ ਸੱਭਿਆਚਾਰ ਦੀ ਰਾਖੀ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਦਿਆਲ ਸਿੰਘ ਤੇ ਬਲਾਕ ਨੋਡਲ ਅਫਸਰ, ਬਲਾਕ ਮੈਂਟਰ ਜਗਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਮੰਚ ਸੰਚਾਲਨ ਲੈਕਚਰਾਰ ਪਰਮਿੰਦਰ ਕੁਮਾਰ ਲੌਂਗੋਵਾਲ ਲੈਕਚਰਾਰ ਅੰਗਰੇਜ਼ੀ ਨੇ ਕੀਤਾ।ਮੁਕਾਬਲਿਆਂ ਦੀ ਜਜਮੈਂਟ ਗੁਰਦੀਪ ਸਿੰਘ ਲੈਕਚਰਾਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ, ਸਰਦਾਰ ਦਲਜੀਤ ਸਿੰਘ ਪੰਜਾਬੀ ਲੈਕਚਰਾਰ, ਗੁਰਤੇਜ ਸਿੰਘ ਪੰਜਾਬੀ ਮਾਸਟਰ ਘਰਾਚੋ,ਜਦਕਿ ਮਿਡਲ ਪੱਧਰ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਦੀ ਜੱਜਮੈਂਟ ਜਸਬੀਰ ਕੌਰ ਸਰਕਾਰੀ ਹਾਈ ਸਕੂਲ ਬਲਿਆਲ, ਮੈਡਮ ਵਰਿੰਦਰ ਕੌਰ ਸਰਕਾਰੀ ਮਿਡਲ ਸਕੂਲ ਖਨਾਲ ਖੁਰਦ ਅਤੇ ਰਣਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨਾਲ ਕਲਾਂ ਨੇ ਨਿਭਾਈ ।
                  ਪ੍ਰਿੰਸੀਪਲ ਮੈਡਮ ਇਕਦੀਸ਼ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਹਮੇਸ਼ਾਂ ਹੀ ਤੱਤਪਰ ਰਹਿਣਾ ਚਾਹੀਦਾ ਹੈ ਤੇ ਉਹਨਾਂ ਸਮਾਜ ਦੇ ਵਿਕਾਸ ਵਿੱਚ ਮਾਂ ਬੋਲੀ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਪ੍ਰਿੰਸੀਪਲ ਦਿਆਲ ਸਿੰਘ, ਗੁਰਤੇਜ ਸਿੰਘ ਅਤੇ ਮੈਡਮ ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ।ਮਿਡਲ ਵਰਗ ਵਿਚੋਂ ਹੈਰੀਕਾ ਸਰਕਾਰੀ ਹਾਈ ਸਕੂਲ ਸਿਹਾਲ, ਖੁਸ਼ਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਬਾਸੀਅਰਕ, ਹਸਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਜਨਾਲ ਕਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ।ਸੈਕੰਡਰੀ ਪੱਧਰ ਵਿਚੋਂ ਸਿਮਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘਰੌਲ, ਬੂਟਾ ਸਿੰਘ ਸਰਕਾਰੀ ਹਾਈ ਸਕੂਲ ਰੋਗਲਾ ਅਤੇ ਯਾਦਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਕਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਰਹੇ ।
              ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿਚੋਂ ਨਰਿੰਦਰ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਾਸੀਅਰਕ, ਪਰਵਿੰਦਰ ਸਿੰਘ ਹਿੰਦੀ ਮਾਸਟਰ ਸਰਕਾਰੀ ਹਾਈ ਸਕੂਲ ਰੋਗਲਾ ਅਤੇ ਪਰਮਜੀਤ ਕੌਰ ਪੰਜਾਬੀ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਸਮੂਰਾਂ ਕਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਰਹੇ।ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮਾਂ ਦੀ ਵੰਡ ਮੈਡਮ ਇਕਦੀਸ਼ ਕੌਰ, ਦਿਆਲ ਸਿੰਘ, ਪਰਮਿੰਦਰ ਕੁਮਾਰ, ਨਵਰਾਜ ਕੌਰ ਤੇ ਗੁਰਦੀਪ ਸਿੰਘ ਨੇ ਸਾਂਝੇ ਤੌਰ ਤੇ ਕੀਤੀ।ਇਸ ਮੌਕੇ ਸ਼ਮਸ਼ੇਰ ਸਿੰਘ ਪੰਜਾਬੀ ਮਾਸਟਰ ਮਰਨ ਨਵਰਾਜ ਕੌਰ ਵਾਇਸ ਪ੍ਰਿੰਸੀਪਲ ਸੁਖਵਿੰਦਰ ਕੌਰ ਮੰਡਾਹਰ ਰਜੇਸ਼ ਕੁਮਾਰ ਲੈਕਚਰਾਰ ਹਿਸਟਰੀ ਤੇ ਰਾਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …