Saturday, October 24, 2026

ਆਮ ਆਦਮੀ ਪਾਰਟੀ ਵਲੋਂ ਕੋਰੋਨਾ ਟੀਕਾਕਰਨ ਕੈਂਪ ਆਯੋਜਿਤ

ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼੍ਰੀ ਸ਼ਿਵ ਮੰਦਰ ਪੱਤੀ ਸੁਨਾਮੀ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਦੌਰਾਨ 150 ਤੋਂ ਵਧੇਰੇ ਲੋਕਾਂ ਨੇ ਕਰੋਨਾ ਰੋਕੂ ਟੀਕੇ ਲਗਵਾਏ।ਸਿਵਲ ਹਸਪਤਾਲ ਲੌਂਗੋਵਾਲ ਦੇ ਐਸ.ਐਮ.ਓ ਡਾ. ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਗਏ ਇਸ ਕੈਂਪ ਵਿੱੱਚ ਸੀ.ਐਚ.ਓ ਵੀਰਪਾਲ ਕੌਰ, ਸੀ.ਐਚ.ਓ ਜੈਸਮੀਨ ਕੌਰ, ਹੈਲਥ ਵਰਕਰ ਹਰਜਿੰਦਰ ਕੁਮਾਰ, ਹੈਲਥ ਵਰਕਰ ਵਰਿੰਦਰਪਾਲ ਸਿੰਘ ਤੇ ਕੌਂਸਲਰ ਗੁਰਮੀਤ ਸਿੰਘ ਫੌਜੀ ਮੌਜ਼ੂਦ ਰਹੇ।ਇਸ ਸਮੇਂ ਆਪ ਆਗੂ ਪ੍ਰੀਤਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਨੂੰ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ।ਜਿਸ ਨਾਲ ਅਸੀਂ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚ ਸਕਦੇ ਹਾਂ।ਉਨ੍ਹਾਂ ਇਸ ਟੀਕਾਕਰਨ ਕੈੰਂਪ ਲਈ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …