Wednesday, September 16, 2026

ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਮਾਨ ਵਲੋਂ ਭਰਵੀਆਂ ਮੀਟਿੰਗਾਂ

ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਨੇ ਸੁਨਾਮ ਸਹਿਰ ਵਿਚ ਅੱਧੀ ਦਰਜਨ ਤੋਂ ਵੱਧ ਮੀਟਿੰਗਾਂ ਨੂੰ ਸੰਬੋਧਨ ਕੀਤਾ। ਵਾਰਡ ਨੰ 14 ਵਿੱਚ ਨਰੇਸ਼ ਗੋਇਲ ਦੇ ਨਿਵਾਸ ਸਥਾਨ `ਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸ਼ਹਿਰ ਦੇ ਕਾਰੋਬਾਰੀ ਅਤੇ ਦੁਕਾਨਦਾਰ ਅਨੇਕਾਂ ਮੁਸ਼ਕਿਲਾਂ ਵਿਚੋਂ ਲੰਘ ਰਹੇ ਹਨ।ਵੋਟਾਂ ਲੈ ਕੇ ਕਿ ਕਿਸੇ ਸਿਆਸੀ ਪਾਰਟੀ ਦੇ ਆਗੂ ਨੇ ਸਾਰ ਨਹੀਂ ਲਈ।ਇਸ ਲਈ ਇਸ ਵਾਰ ਬੇਝਿਜਕ ਹੋ ਕੇ ਗਠਜੋੜ ਨੂੰ ਸਹਿਯੋਗ ਦਿਓ। ਅਸੀਂ ਪਰਿਵਾਰਕ ਤੌਰ ਤੇ ਸਾਰਿਆਂ ਨਾਲ ਮਿਲ ਕੇ ਸ਼ਹਿਰ ਅਤੇ ਇਲਾਕੇ ਦੀਆਂ ਮੁਸ਼ਕਿਲਾਂ ਹੱਲ ਕਰਾਂਗੇ।ਅਗਰਵਾਲ ਭਾਈਚਾਰੇ ਨੇ ਬਲਦੇਵ ਸਿੰਘ ਮਾਨ ਨੂੰ ਸਨਮਾਨਿਤ ਕੀਤਾ।
                               ਇਸ ਮੌਕੇ ਹਰਦੇਵ ਸਿੰਘ ਹੰਝਰਾ, ਨਵੀਨ ਗੋਇਲ, ਵਿਜੇ ਕੁਮਾਰ, ਮਨੀ ਗੋਇਲ, ਵਿਜੇ ਗਰਗ, ਵਿਨੋਦ ਕੁਮਾਰ, ਤਰਸੇਮ ਚੰਦ, ਪਵਨ ਕੁਮਾਰ, ਹਰਪ੍ਰੀਤ ਸਿੰਘ, ਰੁਲਦੂ ਰਾਮ, ਬਸੰਤ ਲਾਲ ਹਲਵਾਈ, ਹਰੀ ਰਾਮ, ਸੁਰੇਸ਼ ਕੁਮਾਰ, ਯਸ਼ਪਾਲ ਆਦਿ ਹਾਜ਼ਰ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …