ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਪੈਪਸੂ ਮੁਜ਼ਾਰਾ ਲਹਿਰ ਦੇ ਮੋਢੀ ਧਰਮ ਸਿੰਘ ਫੱਕਰ ਦੇ ਪਿੰਡ (ਦਲੇਲ ਸਿੰਘ ਵਾਲਾ) ਵਿਖੇ ਉਹਨਾਂ ਦੀ ਬਰਸੀ ਮਨਾਈ
ਗਈ।ਪੈਪਸੂ ਮੁਜ਼ਾਰਾ ਲਹਿਰ ਵਿੱਚ ਧਰਮ ਸਿੰਘ ਦੇ ਨਾਲ ਕੰਮ ਕਰਦੇ ਇਨਕਲਾਬੀ ਯੋਧਿਆਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ।ਜਿਨ੍ਹਾਂ ਵਿੱਚ ਉਹਨਾਂ ਦੇ ਸਾਥੀ ਕਾਮਰੇਡ ਬੰਤ ਰਾਮ ਅਲੀਸ਼ੇਰ ਦਾ ਪਰਿਵਾਰ ਵੀ ਸ਼ਾਮਲ ਸੀ।ਇਹਨਾਂ ਵਿੱਚ ਬੰਤ ਰਾਮ ਅਲੀਸ਼ੇਰ ਦੇ ਲੜਕੇ ਕਾਮਰੇਡ ਲਛਮਣ ਅਲੀਸ਼ੇਰ ਬੰਤ ਰਾਮ ਦੇ ਪੋਤਰਾ ਸਤਵਿੰਦਰ ਸਿੰਘ ਅਤੇ ਪੜਪੋਤਰੇ ਅਭੀਰਾਜ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਕਾਮਰੇਡ ਬੰਤ ਰਾਮ ਦੇ ਰਸਤੇ ‘ਤੇ ਚਲਦਿਆਂ ਉਹਨਾਂ ਦਾ ਸਪੁੱਤਰ ਕਾਮਰੇਡ ਲਛਮਣ ਅਲੀਸ਼ੇਰ ਵੀ ਕਿਸਾਨ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਨੂੰ ਹੁਣ ਤੱਕ ਅਨੇਕਾਂ ਜਥੇਬੰਦੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੇ।ਇਲਾਕੇ ਦੇ ਲੋਕਾਂ ਨੂੰ ਉਸ ਉਪਰ ਪੂਰਾ ਮਾਣ ਹੈ।ਇਲਾਕੇ ਦੇ ਜੋ ਵਿਅਕਤੀ ਟਿੱਕਰੀ ਬਾਰਡਰ ‘ਤੇ ਆਪਣਾ ਸਹਿਯੋਗ ਕਰਨ ਜਾਂਦੇ ਹਨ।ਉਹ ਲਛਮਣ ਅਲੀਸ਼ੇਰ ਕੋਲ ਜਰੂਰ ਰੁਕ ਕੇ ਆਉਂਦੇ ਹਨ।ਲਛਮਣ ਅਲੀਸ਼ੇਰ ਲੱਗਭਗ ਪੂਰਾ ਵਰ੍ਹਾ ਟਿੱਕਰੀ ਬਾਰਡਰ ‘ਤੇ ਹੀ ਰਹੇ ਹਨ ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media