ਸੰਗਰੂਰ, 2 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸੁਨਾਮ ਤੋਂ ਉਮੀਦਵਾਰ ਬਲਦੇਵ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਉਸ
ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਕਾਂਗਰਸ ਦੇ ਲੀਡਰ ਅਤੇ ਵਰਕਰ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ।ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਲੰਬੀ ਵਿਖੇ ਰੱਖੇ ਸਮਾਗਮ ਦੌਰਾਨ ਹਰਪਾਲ ਸਿੰਘ ਖਡਿਆਲ (ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ), ਬਲਬੀਰ ਸਿੰਘ ਲੰਬਾ, ਗੁਰਪ੍ਰੀਤ ਸਿੰਘ ਸੁਨਾਮ, ਸੁਰਜੀਤ ਸਿੰਘ ਸ਼ੰਟੀ, ਹਰਪ੍ਰੀਤ ਸਿੰਘ ਤਰੰਜੀਖੇੜਾ, ਨਰੇਸ਼ ਗੋਇਲ, ਜਸਬੀਰ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ ਹਾਂਡਾ, ਨਿਖਿਲ ਬੱਤਰਾ, ਬਿੱਕਰ ਸਿੰਘ, ਮਨੀ ਕੁਮਾਰ ਸੁਨਾਮ, ਸਤਿਗੁਰ ਸਿੰਘ ਅਤੇ ਕਾਂਗਰਸ ਦੇ ਬੀਬੀ ਰਜਨੀ ਬੁਲਾਨ, ਧਰਮਪਾਲ, ਬਲਬੀਰ ਕੌਰ, ਸੁਖਦਰਸ਼ਨ ਸਿੰਘ, ਪਰਮਾਨੰਦ, ਨਾਜਰ ਸਿੰਘ, ਗੁਰਦੀਪ ਸਿੰਘ, ਰਮਨਦੀਪ ਸਿੰਘ, ਗੁਰਦਮਨ ਸਿੰਘ, ਗੁਰਮੀਤ ਸਿੰਘ ਸੂਬੇਦਾਰ, ਕਰਨੈਲ ਸਿੰਘ, ਕਾਂਤਾ ਦੇਵੀ, ਟੋਨੀ, ਅਨੂ, ਪ੍ਰੀਤੀ, ਰਾਣੀ, ਅਨਿਲ ਕੁਮਾਰ, ਸਤਪਾਲ, ਅਮਿਤ ਕੁਮਾਰ, ਇਕਬਾਲ, ਅਜੈ ਕੁਮਾਰ ਆਦਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।ਬਲਦੇਵ ਸਿੰਘ ਮਾਨ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਭ ਨੂੰ ਪਾਰਟੀ ਵਿਚ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਵਿਨਰਜੀਤ ਗੋਲਡੀ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਪ੍ਰਭਸ਼ਰਨ ਸਿੰਘ ਤੇ ਹੋਰ ਆਗੂ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media