Wednesday, July 22, 2026

ਰੂਪ ਧਾਲੀਵਾਲ ਭਾਰਤੀ ਅੰਬੇਡਕਰ ਮਿਸ਼ਨ ਦੇ ਜਿਲ੍ਹਾ ਵਾਈਸ ਪ੍ਰਧਾਨ ਨਿਯੁੱਕਤ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਭਾਰਤੀ ਅੰਬੇਡਕਰ ਮਿਸ਼ਨ ਦਾ ਐਸ.ਸੀ ਸਮਾਜ ਨੂੰ ਪੇਸ਼ ਆ ਰਹੀਆਂ ਸਮੱਸਿਆਵਾ ਦੇ ਸਥਾਈ ਹੱਲ ਲਈ ਐਸ.ਸੀ ਵਰਗ ਨੂੰ ਇਕਜੁੱਟ ਕਰਨਾ ਹੀ ਮੁੱਖ ਮਿਸ਼ਨ ਹੈ।ਜਿਸ ਦੇ ਚੱਲਦਿਆਂ ਸਮਾਜ ਸੇਵੀ ਸ਼ਖਸੀਅਤ ਰੂਪ ਸਿੰਘ ਧਾਲੀਵਾਲ ਨੂੰ ਭਾਰਤੀ ਅੰਬੇਡਕਰ ਮਿਸ਼ਨ ਜਿਲ੍ਹਾ ਸੰਗਰੂਰ ਦਾ ਵਾਈਸ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਇਹ ਵਿਚਾਰ ਭਾਰਤੀ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਨਵ-ਨਿਯੁੱਕਤ ਵਾਈਸ ਪ੍ਰਧਾਨ ਨੂੰ ਨਿਯੁੱਕਤੀ ਪੱਤਰ ਦਿੰਦਿਆਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਐਸ.ਸੀ ਵਰਗ ਦੀ ਬਹੁ-ਗਿਣਤੀ ਹੋਣ ਦੇ ਬਾਵਜ਼ੂਦ ਉਹਨਾ ਵਲ ਸਰਕਾਰਾਂ ਵਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।ਦਰਸ਼ਨ ਕਾਂਗੜਾ ਨੇ ਕਿਹਾ ਐਸ.ਸੀ ਵਰਗ ਦਾ ਜੀਵਨ ਪੱਧਰ ਸੁਧਾਰਨ ਲਈ ਮਿਲ ਰਹੀਆਂ ਸੰਵਿਧਾਨਿਕ ਹੱਕਾਂ ਨੂੰ ਵੀ ਉਹਨਾ ਕੋਲੋਂ ਖੋਹਿਆ ਜਾ ਰਿਹਾ ਹੈ।ਜਿਸ ਕਾਰਨ ਅੱਜ ਐਸ.ਸੀ ਵਰਗ ਦੀ ਹਾਲਤ ਪਹਿਲਾਂ ਦੀ ਤਰਾਂ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਦਰਸ਼ਨ ਕਾਂਗੜਾ ਨੇ ਕਿਹਾ ਪਹਿਲੀ ਵਾਰ ਪੰਜਾਬ ਵਿੱਚ ਐਸ.ਸੀ ਵਰਗ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ ਜਿਸ ਤੋਂ ਸਮਾਜ ਨੂੰ ਵੱਡੀਆਂ ਉਮੀਦਾਂ ਹਨ
               ਇਸ ਮੌਕੇ ਤਰਨ, ਹਰਸ਼, ਅਵੀ ਰਾਵਤ, ਗੁਰੀ, ਕੈਰੀ, ਅਕਾਸ਼ਦੀਪ, ਗੁਰਨੂਰ, ਰਮਨ ਸੌਢੀ, ਕਰਨ ਪੁਰੀ, ਸੈਮੀ, ਜਸ਼ਨ, ਅਕਾਸ਼, ਰਾਹੁਲ ਰੰਧਾਵਾ, ਜੱਸੂ ਭਿੰਡਰਾਂ, ਸੰਜੂ ਗਿੱਲ, ਅਮਨ ਕੁਮਾਰ, ਹੁਸਨ, ਹਰਸ਼ ਲੋਟ, ਲੱਕੀ, ਵਿੱਕੀ, ਅਜੈ ਕੁਮਾਰ, ਸੁਮੀਰ, ਮੰਸ਼ੂ ਆਦਿ ਮੌਜ਼ੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …