ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) -ਪਿੰਡ ਬਡਰੁੱਖਾਂ ਵਿਖੇ ਪ੍ਰਾਇਮਰੀ ਪੱਧਰ ਦੇ ਜਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ।
ਜਿਨ੍ਹਾਂ ਵਿੱਚ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਤੋਂ ਵਿੱਦਿਆਰਥੀਆਂ ਨੇ ਭਾਗ ਲਿਆ।ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਚਾਰ ਸੋਨੇ ਅਤੇ ਦੋ ਤਾਂਬੇ ਦੇ ਮੈਡਲ ਜਿੱਤ ਕੇ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ।ਮੁਕਾਬਲਿਆਂ ਦੌਰਾਨ ਸੁੱਖਲਵ ਨੇ ਪੰਜਾਬੀ ਲਿਖਾਈ ਕਲਮ ਨਾਲ ਕਰਕੇ ਜਿਲ੍ਹਾ ਫਤਹਿ ਕੀਤਾ।ਜਦੋਂਕਿ ਨੰਨ੍ਹੀ ਗੁਰਸੀਰਤ ਨੇ ਗੁਆਚ ਰਹੀਆਂ ਲੋਕ ਖੇਡਾਂ ਤੇ ਭਾਸ਼ਣ ਦੇ ਕੇ ਸਰੋਤਿਆਂ ਨੂੰ ਪੁਰਾਤਨ ਵਿਰਸੇ ਦੀ ਯਾਦ ਦਿਵਾਈ ਤੇ ਸੋਨ ਤਮਗਾ ਹਾਸਲ ਕੀਤਾ।ਸ਼ਬਨਮ ਦੇ ਮੋਤੀਆਂ ਵਰਗੇ ਹਿੰਦੀ ਦੇ ਹਰਫ਼ ਦੇਖ਼ ਕੇ ਜੱਜ ਅਸ਼ ਅਸ਼ ਕਰ ਉਠੇ।ਗੁਰਸੀਰਤ ਨੇ ਇੰਗਲਿਸ਼ ਪ੍ਰਿੰਟ ਫੌਂਟ ਲਿਖਾਈ ਵਿੱਚ ਮੋਤੀ ਖਿਲਾਰ ਕੇ ਸੋਨ ਤਮਗਾ ਆਪਣੇ ਨਾਮ ਕੀਤਾ, ਚਿੱਤਰਕਾਰੀ ਵਿੱਚ ਸਤਵਿੰਦਰ ਨੇ ਅਤੇ ਆਮ ਗਿਆਨ ਵਿੱਚ ਯੁਵਰਾਜ ਨੇ ਗਹਿ ਗੱਚ ਮੁਕਾਬਲਿਆਂ ਵਿੱਚ ਤਾਂਬੇ ਦੇ ਤਗਮੇ ਹਾਸਲ ਕੀਤੇ।ਇਸ ਸਮੇਂ ਬਲਾਕ ਪ੍ਰਾਇਮਰੀ ਅਫ਼ਸਰ ਅਭਿਨਵ ਜੈਦਕਾ ਨੇ ਵਿੱਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਓਵਰਆਲ ਟਰਾਫੀ ਜਿੱਤਣ ‘ਤੇ ਰੱਤੋਕੇ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਪਰਦੀਪ ਸਿੰਘ ਦਾ ਸਕੀਲ ਪਹੁੰਚਣ ‘ਤੇ ਪੰਚਾਇਤ, ਕਲੱਬ, ਸਕੂਲ ਮੈਨੇਜਮੈਂਟ ਅਤੇ ਸਕੂਲ ਵੈਲਫੇਅਰ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸਰਪੰਚ ਕੁਲਦੀਪ ਕੌਰ, ਸਾਹਿਬ ਸਿੰਘ, ਗਿਆਨ ਸਿੰਘ ਭੁੱਲਰ, ਮਾਸਟਰ ਬੰਤਾ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਗੁਰਮੀਤ ਕੁੱਬੇ, ਪਾਲ ਧਨੌਲਾ, ਮੈਡਮ ਪਰਵੀਨ ਕੌਰ ਅਤੇ ਸੁਖਪਾਲ ਸਿੰਘ ਆਦਿ ਮੌਜ਼ੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਜੰਡਿਆਲਾ ਗੁਰੂ ਹਲਕੇ ਦੇ ਵਿਕਾਸ ਕਾਰਜ਼ਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ …
Punjab Post Daily Online Newspaper & Print Media