ਅੰਮ੍ਰਿਤਸਰ, 3 ਦਸੰਬਰ (ਸੌਰਭ ਸਹਿਗਲ) – ਸ਼੍ਰੀ ਜੇ.ਐਮ.ਡੀ.ਸੀ ਫਾਉਂਡੇਸ਼ਨ ਵਲੋਂ ਮੰਦਰ ਸ਼੍ਰੀ ਵੈਸ਼ਣੋ ਦੇਵੀ ਲਈ 34ਵੀਂ ਮੁਫਤ ਯਾਤਰਾ ਬੱਸ ਹਾਲ ਗੇਟ ਤੋਂ ਰਵਾਨਾ ਹੋਈ।ਯਾਤਰਾ ਬੱਸ ਕੰਜ਼ਕ ਰੂਪੀ ਛੋਟੀ ਕੰਨਿਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ।ਯਾਤਰਾ ਕਮੇਟੀ ਦੇ ਸੰਸਥਾਪਕ ਰਾਕੇਸ਼ ਰੌਕੀ ਮਹਾਜਨ ਨੇ ਦੱਸਿਆ ਕਿ ਇਸ ਵਾਰ ਸਾਰੇ ਮੁਸਾਫਰਾਂ ਨੇ ਅਮ੍ਰਿਤਸਰ ਤੋਂ ਹੀ ਕਰੋਨਾ ਟੈਸਟ ਕਰਵਾਇਆ ਅਤੇ ਉਸ ਦੀ ਨੈਗੇਟਿਵ ਦੀ ਰਿਪੋਰਟ ਅਤੇ ਜਿਨ੍ਹਾਂ ਦਾ ਦੂਜੀ ਡੋਜ਼ ਦਾ ਸਰਟੀਫਿਕੇਟ ਸੀ ਉਸ ਦੀਆਂ ਕਾਪੀਆਂ ਉਨਾਂ ਨੂੰ ਸੌਂਪੀਆਂ ਗਈਆਂ।ਲੱਖਣਪੁਰ ਬਾਰਡਰ ‘ਤੇ ਸਰਕਾਰ ਵਲੋਂ ਆਗਿਆ ਮਿਲਣ ਤੋਂ ਬਾਅਦ ਬੱਸ ਨੂੰ ਸ਼੍ਰੀ ਵੈਸ਼ਣੋ ਦੇਵੀ ਯਾਤਰਾ ਦੀ ਆਗਿਆ ਮਿਲੀ।ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬੱਸ ਦੀ ਰਵਾਨਗੀ ਪ੍ਰਵੀਨ ਸਹਿਗਲ ਦੀ ਦੇਖ-ਰੇਖ ‘ਚ ਹੁੰਦੀ ਹੈ, ਜਦਕਿ ਅੱਗੋਂ ਰਾਜੇਂਦਰ ਭਾਟੀਆ ਅਤੇ ਯੋਗੇਸ਼ ਮਹਾਜਨ ਜਿੰਮੇਦਾਰੀ ਸੰਭਾਲਦੇ ਹਨ।ੳੇਨਾਂ ਨੇ ਬੱਸ ਬੁਕਿੰਗ ਲਈ ਕਟਰਾ ਦੇ ਸਿੰਦੂਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਮਹੀਨੇ ਦੇ ਸ਼ੁਰੂ ਵਿੱਚ ਹੀ ਸਾਰੀ ਬੱਸ ਦੀ ਬੁਕਿੰਗ ਪੂਰੀ ਹੋ ਜਾਂਦੀ ਹੈ।ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਸ਼ੁੱਧ ਪਾਣੀ, ਜੂਸ, ਟੌਫੀਆਂ, ਅੰਮ-ਪਾਪੜ, ਲਖਨਪੁਰ ਵਿੱਚ ਚਾਹ ਮਠਿਆਈ-ਨਮਕੀਨ, ਕਟਰਾ ਵਿੱਚ ਸਵੇਰੇ ਦਾ ਚਾਹ-ਨਾਸ਼ਤਾ, ਆਨਲਾਈਨ ਯਾਤਰਾ ਪਰਚੀ ਸਹੂਲਤ ਅਤੇ ਕਟਰਾ ਵਿੱਚ ਰਾਵਲਪਿੰਡੀ ਧਰਮਸ਼ਾਲਾ ਵਿੱਚ ਰਾਤ ਦੇ ਭੋਜਨ ਦੀ ਸੇਵਾ ਮੁਫਤ ਹੈ।ਉਨਾਂ ਕਿਹਾ ਕਿ 35ਵੀਂ ਮੁਫਤ ਯਾਤਰਾ 26 ਦਸੰਬਰ ਐਤਵਾਰ ਹਾਲ ਗੇਟ ਤੋਂ ਹੀ ਰਵਾਨਾ ਹੋਵੇਗੀ।
ਇਸ ਮੋਕੇ ਪ੍ਰਵੀਨ ਸਹਿਗਲ, ਗੋਰਵ ਸੂਦ, ਯੋਗੇਸ਼ ਮਹਾਜਨ, ਰਾਜੇਂਦਰ ਭਾਟੀਆ, ਵਿਨੇ ਬਾਂਸਲ, ਅਚਿਨ ਕਪੂਰ, ਵਿੱਕੀ ਮਹੰਤ, ਅਰੁਣ ਕੁਮਾਰ ਅਤੇ ਲੱਕੀ ਟਰੈਵਲ ਵਾਲੇ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media