ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਪ੍ਰਤੀ ਵਿਦਿਆਰਥੀਆਂ ‘ਚ ਹਮਦਰਦੀ ਅਤੇ ਜਾਗਰੂਕਤਾ ਦੀ ਭਾਵਨਾ ਵਿਕਸਿਤ ਕਰਨ
ਲਈ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਸਪੈਸ਼ਲ ਜ਼ਰੂਰਤਾਂ ਵਾਲੇ ਬੱਚਿਆਂ ਲਈ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ।ਸਕੂਲ ਵਿੱਚ ਆਯੋਜਿਤ ਕੀਤੇ ਗਏ ਹਫ਼ਤਾ ਭਰ ਚੱਲਣ ਵਾਲੇ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਸਿੱਖਣ ਵਿੱਚ ਮਦਦ ਕਰਨਾ ਸੀ ਕਿ ਸਪੈਸ਼ਲ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਕਿਵੇਂ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣਾਇਆ ਜਾ ਸਕੇ।ਸਕੂਲ ਵਿੱਚ ਵਿਦਿਆਰਥੀਆਂ ਨੂੰ ਆਦਰਯੋਗ ਸ਼ਬਦਾਵਲੀ ਤੋਂ ਜਾਣੂ ਕਰਵਾਇਆ ਗਿਆ।ਜਿਸ ਦੀ ਵਰਤੋਂ ਸ਼ਿਸ਼ਟਾਚਾਰ ਨਾਲ ਸੰਬੋਧਿਤ ਕਰਨ ਲਈ ਕੀਤੀ ਜਾ ਸਕਦੀ ਹੈ।
ਹਫ਼ਤੇ ਲਈ ਤਿਆਰ ਕੀਤੇ ਗਏ ਪ੍ਰੋਗਰਾਮ ਵਿੱਚ ਇੱਕ ਵਿਦਿਆਰਥੀ ਲਈ ਰੋਜ਼ ਸਰੀਰਿਕ ਚਣੌਤੀ ਦਾ ਇਕ ਦਿਨ ਸ਼ਾਮਲ ਹੁੰਦਾ ਹੈ, ਜਿਸ ਨੇ ਲੋੜ ਪੈਣ ‘ਤੇ ਉਸ ਦੇ ਨਾਲ ਬੈਠੇ ਸਾਥੀ ਦੀ ਮਦਦ ਕਰਨੀ ਹੈ।ਹਫ਼ਤੇ ਲਈ ਬਲਾਇੰਡ ਡੇ, ਡੈਫ ਐਂਡ ਮਿਊਟ ਡੇ, ਨੋ ਹੈਂਡਸ ਡੇ, ਲਰਨਿੰਗ ਡਿਸਏਬਿਲਿਟੀ ਡੇ ਅਤੇ ਅੰਤ ਵਿੱਚ ਵਿਚਾਰ ਚਰਚਾ ਡੇ ਰੱਖਿਆ ਗਿਆ।ਪ੍ਰੋਗਰਾਮ ਦਾ ਮਹੱਵਪੂਰਨ ਹਿੱਸਾ ਸੰਕੇਤਕ ਭਾਸ਼ਾ ਵਿੱਚ ਰਾਸ਼ਟਰੀ ਗੀਤ ਸੀ।
ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਅਤੇ ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਨੇ ਕਿਹਾ ਕਿ ਇੱਕ ਹਫ਼ਤੇ ਤੱਕ ਚੱਲੇ ਇਸ ਉਸਾਰੂ ਸੈਸ਼ਨ ਦਾ ਮਕਸਦ ਬਿਹਤਰ ਸੰਚਾਰ ਹੁਨਰਾਂ ਦੀ ਸਹੂਲਤ ਦੇਣਾ ਹੈ।
ਸਕੂਲ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਕੁਦਰਤ ਵੱਲੋਂ ਕਿਸੇ ਨਾ ਕਿਸੇ ਰੂਪ ‘ਚ ਵਿਲੱਖਣਤਾ ਦਿੱਤੀ ਗਈ ਹੈ ਅਤੇ ਅਪੰਗਤਾ ਜੀਵਨ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media