ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਸ਼੍ਰੋਮਣੀ ਇੱਛਾਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਸੁਨਾਮ ਰਾਜਿ: ਦੇ ਵੱਲੋਂ 46ਵਾਂ ਫਰੀ ਕੋਵਿਡ-19
ਟੀਕਾਕਰਨ ਕੈਂਪ ਸ਼੍ਰੀ ਨੈਨਾ ਦੇਵੀ ਮੰਦਿਰ ਸੁਨਾਮ ਵਿਖੇ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਅਤੇ ਮੋਹਨ ਲਾਲ ਕਾਂਸਲ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਮਿਸ਼ਨ ਫਤਹ ਦੇ ਅਨੁਸਾਰ ਮੰਦਿਰ ਟਰੱਸਟ ਦੁਆਰਾ ਕੋਵਿਡ-19 ਟੀਕਾਕਰਨ ਕੈਂਪ ਪਿਛਲੇ 8 ਮਹੀਨੀਆਂ ਤੋਂ ਲਗਾਤਾਰ ਲਗਾਏ ਜਾ ਰਹੇ ਹੈ।ਜਨਾਲੀਆ ਨੇ ਦੱਸਿਆ ਓਮੀਕਰਾਨ ਕੋਰੋਨਾ ਵਾਇਰਸ ਪਹਿਲਾਂ ਵਾਲੇ ਡੇਲਟਾ ਵੈਰਿਐਂਟ ਤੋਂ ਬਹੁਤ ਜਿਆਦਾ ਖਤਰਨਾਕ ਹੈ ਅਤੇ ਕਾਫ਼ੀ ਤੇਜ਼ੀ ਨਾਲ ਬਾਹਰ ਵਾਲੇ ਦੇਸ਼ਾਂ ਵਿੱਚ ਫੈਲ ਰਿਹਾ ਹੈ ਤੇ ਪੂਰੇ ਵਿਸ਼ਵ ਅੰਦਰ ਓਮੀਕਰਾਨ ਵਾਇਰਸ ਦੇ ਕਾਰਨ ਕਾਫ਼ੀ ਦਹਿਸ਼ਤ ਬਣੀ ਹੋਈ ਹੈ।ਉਨ੍ਹਾਂ ਨੇ ਕਿਹਾ ਸਾਡੀ ਸੰਸਥਾ ਦੁਆਰਾ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਪਿਛਲੇ 8 ਮਹੀਨੀਆਂ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ।ਜਨਾਲੀਆ ਨੇ ਕਿਹਾ ਸਾਡੀ ਸੰਸਥਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਪਹਿਲ ਦੇ ਆਧਾਰ ਉੱਤੇ ਵੈਕਸੀਨ ਜਰੂਰ ਲਗਵਾਉਣ ਜਿਸ ਕਰਕੇ ਸਾਡਾ ਸ਼ਹਿਰ ਕੋਰੋਨਾ ਤੋਂ ਮੁਕਤ ਹੋ ਸਕੇ।ਉਨ੍ਹਾਂ ਨੇ ਦੱਸਿਆ ਇਹ ਕੈਂਪ ਡਾ ਸੰਜੈ ਕਾਮਰਾ ਐਸਐਮਓ ਸੁਨਾਮ ਅਤੇ ਡਾ ਪ੍ਰਭਜੋਤ ਸਿੰਘ ਢਿੱਲੋਂ ਨੋਡਲ ਅਫਸਰ ਸੁਨਾਮ ਦੀ ਦੇਖ਼-ਰੇਖ ਵਿੱਚ ਲਗਾਏ ਜਾ ਰਹੇ ਹਨ ਅਤੇ ਟੀਕਾਕਰਨ ਸਰਕਾਰੀ ਹਸਪਤਾਲ ਸੁਨਾਮ ਦੀ ਟੀਮ ਦੁਆਰਾ ਕੀਤਾ ਜਾ ਰਿਹਾ ਹੈ ਤੇ ਇਸ ਕੈਂਪ ਵਿੱਚ ਵੈਕਸੀਨ ਦੀ ਕੁੱਲ 440 ਡੋਜ ਲਗਾਈ ਗਈ ਹੈ।
ਇਸ ਮੌਕੇ ਡਾ. ਪ੍ਰਭਜੋਤ ਸਿੰਘ ਢਿੱਲੋਂ ਮੈਡੀਕਲ ਅਫਸਰ ਸੁਨਾਮ, ਡਾ. ਅਕਸ਼ਾਂਸ਼ ਕੁਮਾਰ, ਕੁਲਦੀਪ ਗਰਗ ਮਲੇਰੀਆ ਅਫਸਰ, ਸ਼ੀਤਲ ਮਿੱਤਲ, ਅਜੀਤ ਕੁਮਾਰ, ਪਰਮਾਨੰਦ ਅਰੋੜਾ ਆਦਿ ਵੀ ਮੌਜ਼ੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media