ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਤੇ ਪੱਤਰਕਾਰ ਅਸ਼ੋਕ ਮਸਤੀ ਦੇ ਮਾਤਾ ਸ੍ਰੀਮਤੀ ਮਾਇਆ
ਦੇਵੀ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਇਜ਼ਹਾਰ ਕਰਨ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਲਹਿਰਾਗਾਗਾ ਤੋਂ ਸੰਭਾਵੀ ਉਮੀਦਵਾਰ ਦੁਰਲੱਭ ਸਿੱਧੂ (ਬੱਬੀ ਬਾਈ) ਅੱਜ ਆਪਣੇ ਸਾਥੀਆਂ ਸਮੇਤ ਅਸ਼ੋਕ ਮਸਤੀ ਦੇ ਘਰ ਪਹੁੰਚੇ।ਉਨਾਂ ਨੇ ਮਾਤਾ ਸ੍ਰੀਮਤੀ ਮਾਇਆ ਦੇਵੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਾਤਾ ਜੀ ਬੜੇ ਨੇਕ ਸੁਭਾਅ ਦੇ ਮਾਲਕ ਸਨ।ਉਨ੍ਹਾਂ ਦੇ ਬੇਵਕਤੀ ਦੇਹਾਂਤ ਕਾਰਨ ਪਰਿਵਾਰ ਨੂੰ ਭਾਰੀ ਸਦਮਾ ਲੱਗਾ ਹੈ।ਉਹ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਵਿਛੜੀ ਆਤਮਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।
ਇਸ ਮੌਕੇ ਵਰਿੰਦਰ ਬੰਟੀ ਪ੍ਰਧਾਨ ਵਿਲੇਜ ਜੈ ਸ੍ਰੀ ਰਾਮਲੀਲਾ ਕਲੱਬ ਲਹਿਰਾਗਾਗਾ, ਗੁਰਦੀਪ ਸਿੰਘ ਬੰਟੀ, ਅਵਤਾਰ ਸਿੰਘ ਗਾਗਾ, ਮਨਜੀਤ ਫੋਟੋਗ੍ਰਾਫਰ, ਚੇਅਰਮੈਨ ਪੰਕਜ ਜ਼ਿੰਦਲ ਅਤੇ ਮਨਜੀਤ ਸਿੰਘ ਆਦਿ ਮੌਜ਼ੂਦ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media