Thursday, August 13, 2026

ਬਿਜਲੀ ਪੈਨਸ਼ਨਰਾਂ ਅਤੇ ਮੁਲਾਜਮਾਂ ਵਲੋਂ ਪੈਨਸ਼ਨ/ ਤਨਖਾਹ ਨਾ ਮਿਲਣ ਕਾਰਨ ਵਿਸ਼ਾਲ ਧਰਨਾ

ਕੱਲ ਤੱਕ ਤਨਖਾਹ ਤੇ ਪੈਨਸ਼ਨਾਂ ਰਿਲੀਜ਼ ਨਾ ‘ਤੇ ਅਰਥੀ ਫੂਕ ਮੁਜਾਹਰਾ 8 ਦਸੰਬਰ ਨੂੰ – ਸਿਕੰਦਰ ਸਿੰਘ ਪ੍ਰਧਾਨ

ਸਮਰਾਲਾ, 6 ਦਸੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸਮਰਾਲਾ ਅਤੇ ਮੁਲਾਜ਼ਮਾਂ ਦੀ ਨਵੰਬਰ ਮਹੀਨਾ ਦੀ ਪੈਨਸ਼ਨ ਅਤੇ ਤਨਖਾਹ ਨਾ ਮਿਲਣ ਕਾਰਨ ਕੰਪਲੇਂਟ ਸੈਂਟਰ ਖੰਨਾ ਰੋਡ ਸਮਰਾਲਾ ਵਿਖੇ ਵਿਸ਼ਾਲ ਰੋਸ ਧਰਨਾ ਰੋਸ ਮਾਰਚ ਅਤੇ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ।ਧਰਨੇ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਜਿਵੇਂ ਪੇ ਬੈਂਡ ਦੇਣਾ, ਪੇ ਸਕੇਲ ਲਾਗੂ ਕਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ, ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕਰਨਾ, ਡੀ.ਏ ਅਤੇ ਸਕੇਲਾਂ ਦਾ ਬਣਦਾ ਸਾਰਾ ਬਕਾਇਆ ਯਕਮੁਸ਼ਤਕ ਜਾਰੀ ਕਰਨਾ ਅਤੇ ਪੈਨਸ਼ਨਰਾਂ ਨੂੰ ਬਿਜਲੀ ਵਰਤੋਂ ਦੀ ਰਿਆਇਤ ਦੇਣ ਬਾਰੇ ਮੰਗਾਂ ਲਈ ਮਹਿਕਮੇ ਤੋਂ ਪੁਰਜੋਰ ਮੰਗ ਕੀਤੀ ਗਈ।
                       ਬੁਲਾਰਿਆਂ ਵਿੱਚ ਹਰਪਾਲ ਸਿੰਘ ਸਿਹਾਲਾ, ਅਮਰਜੀਤ ਸਿੰਘ ਮਾਛੀਵਾੜਾ, ਗੁਰਮੁੱਖ ਸਿੰਘ ਕੋਟਾਲਾ, ਜਗਤਾਰ ਸਿੰਘ ਮੁਸ਼ਕਾਬਾਦ, ਮਹੇਸ਼ ਕੁਮਾਰ ਖਮਾਣੋਂ, ਸਰਕਲ ਆਗੂ ਪ੍ਰੇਮ ਕੁਮਾਰ ਸਮਰਾਲਾ, ਅਸ਼ੋਕ ਕੁਮਾਰ ਖਮਾਣੋਂ, ਸੰਗਤ ਸਿੰਘ ਟੀ.ਐਸ.ਯੂ ਆਗੂ, ਕੁਲਵੰਤ ਸਿੰਘ ਤਰਕ ਲੋਕ ਸੰਘਰਸ਼ ਮੋਰਚਾ, ਦਰਸ਼ਨ ਸਿੰਘ ਕੈਸ਼ੀਆਰ ਅਤੇ ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ ਨੇ ਵੀ ਸੰਬੋਧਨ ਕੀਤਾ।ਧਰਨੇ ਵਿੱਚ ਔਰਤਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ। ਸਟੇਜ ਸਕੱਤਰ ਦੀ ਭੂਮਿਕਾ ਇੰਜ: ਜੁਗਲ ਕਿਸ਼ੋਰ ਸਾਹਨੀ ਨੇ ਨਿਭਾਈ। ਰੋਸ ਮਾਰਚ ਕਰਦੇ ਹੋਏ ਮੇਨ ਚੌਂਕ ਵਿੱਚ ਸਿਕੰਦਰ ਸਿੰਘ ਪ੍ਰਧਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 7 ਦਸੰਬਰ ਤੱਕ ਪੈਨਸ਼ਨਾਂ ਅਤੇ ਤਨਖਾਹਾਂ ਰਲੀਜ਼ ਨਾ ਕੀਤੀਆਂ ਤਾਂ 8 ਦਸੰਬਰ ਨੂੰ ਤਿੱਖਾ ਸੰਘਰਸ਼, ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।ਅਖੀਰ ‘ਚ ਸਿਕੰਦਰ ਸਿੰਘ ਨੇ ਧਰਨੇ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …