Monday, July 20, 2026

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਾਸਿਕ ਮੀਟਿੰਗ ਹੋਈ

ਰਹਿੰਦੀਆਂ ਮੰਗਾਂ ਮੰਨੇ ਜਾਣ ਤੱਕ, ਦਿੱਲੀ ਮੋਰਚੇ ‘ਤੇ ਡਟੇ ਰਹਿਣਗੇ ਕਿਸਾਨ – ਬਲਵੀਰ ਸਿੰਘ ਖੀਰਨੀਆਂ

ਸਮਰਾਲਾ, 6 ਦਸੰਬਰ (ਇੰਦਰਜੀਤ ਸਿੰਘ ਕੰਗ) – ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਾਸਿਕ ਮੀਟਿੰਗ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਸਮਰਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ, ਜਰਨੈਲ ਸਿੰਘ ਕਟਾਣਾ ਸਾਹਿਬ ਜਨ: ਸਕੱਤਰ, ਜੀਵਨ ਸਿੰਘ ਸਕੱਤਰ, ਬਿੱਕਰ ਸਿੰਘ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ।ਮੀਟਿੰਗ ਵਿੱਚ ਕੇਂਦਰ ਸਰਕਾਰ ਵਲੋਂ ਤਿੰਨੇ ਕਾਲੇ ਕਾਨੂੰਨ ਵਾਪਸ ਹੋਣ ਦੀ ਖੁਸ਼ੀ ਪ੍ਰਗਟ ਕੀਤੀ ਹੈ।ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੜੀ ਜਾ ਰਹੀ ਲੜਾਈ ਪੂਰੀ ਇਕਜੁੱਟਤਾ ਨਾਲ ਲੜੀ ਜਾ ਰਹੀ ਹੈ।ਇਸ ਤੋਂ ਇਲਾਵਾ ਐਮ.ਐਸ.ਪੀ ਦੀ ਗਰੰਟੀ ਆਦਿ ਤੋਂ ਇਲਾਵਾ ਰਹਿੰਦੀਆਂ ਮੰਗਾਂ ਪੂਰੀਆਂ ਹੋਣ ਦੀ ਸੂਰਤ ਵਿੱਚ ਹੀ ਦਿੱਲੀ ਤੋਂ ਕਿਸਾਨ ਘਰ ਨਹੀਂ ਪਰਤਣਗੇ।ਸੰਯੁਕਤ ਕਿਸਾਨ ਮੋਰਚੇ ਵਲੋਂ ਜੋ ਵੀ ਆਦੇਸ਼ ਜਾਰੀ ਹੋਣਗੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।ਬੁਲਾਰਿਆਂ ਨੇ ਅੱਗੇ ਕਿਹਾ ਕਿ ਪਿੰਡਾਂ ਵਿਚੋਂ ਇਸੇ ਤਰਾਂ ਕਿਸਾਨਾਂ ਦੇ ਜਥੇ ਦਿੱਲੀ ਲਈ ਰਵਾਨਾ ਹੁੰਦੇ ਰਹਿਣਗੇ।
                ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੀਵਨ ਸਿੰਘ ਮੱਲ ਮਾੳਰਾ, ਬਹਾਦਰ ਸਿੰਘ ਮੰਜ਼ਾਲੀ ਖੁਰਦ, ਕਰਮਜੀਤ ਸਿੰਘ ਕੋਟਲਾ ਸ਼ਮਸ਼ਪੁਰ, ਬਲਜੀਤ ਸਿੰਘ ਕਟਾਣਾ ਸਾਹਿਬ, ਦਲਬਾਗ ਸਿੰਘ ਕਟਾਣਾ ਸਾਹਿਬ, ਪ੍ਰੇਮ ਸ਼ੰਕਰ ਕਟਾਣਾ ਸਾਹਿਬ, ਰਾਜਿੰਦਰ ਸਿੰਘ ਰਾਜੇਵਾਲ ਰਾਜਪੂਤਾਂ, ਗੁਰਪ੍ਰੀਤ ਸਿੰਘ ਰਾਜੇਵਾਲ, ਗੁਰਮੇਲ ਸਿੰਘ ਮੰਜਾਲੀ ਕਲਾਂ ਆਦਿ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …