ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਭਾਜਪਾ ਦੇ ਜਿਲਾ ਸੈਕਟਰੀ ਤੇ ਲੌਂਗੋਵਾਲ ਮੰਡਲ ਦੇ ਇੰਚਾਰਜ਼ ਯੋਗੇਸ਼ ਗਰਗ ਨੇ ਲੌਂਗੋਵਾਲ ਦੇ ਆਪਣੇ ਦੌਰੇ ਦੌਰਾਨ
ਭਾਜਪਾ ਦੇ ਮੰਡਲ ਪ੍ਰਧਾਨ ਰਤਨ ਲਾਲ ਗਰਗ ਤੇ ਸਥਾਨਕ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ।ਉਹਨਾਂ ਲੌਂਗੋਵਾਲ ਮੰਡਲ ਦੇ ਸਾਰੇ ਬੂਥਾਂ ਦੀ ਜਾਣਕਾਰੀ ਲਈ ਤੇ 2022 ਦੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਥਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।ਭਾਜਪਾ ਦੇ ਨੌਜਵਾਨ ਆਗੂ ਯੋਗੇਸ਼ ਗਰਗ ਨੇ ਕਿਹਾ ਕਿ ਭਾਜਪਾ ਦੇ ਕਾਰਜਕਰਤਾ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ 3 ਖੇਤੀ ਕਾਨੂੰਨ ਵਾਪਸ ਲੈਣਾ,1984 ਦੇ ਦੰਗਈਆਂ ਨੂੰ ਸਜਾ ਦਿਵਾਉਣ, ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨਿਰਮਾਣ ਕਰਨਾ, ਕਾਲੀ ਸੂਚੀ ਨੂੰ ਖਤਮ ਕਰਨਾ, ਬਠਿੰਡਾ ਵਿੱਚ ਏਮਜ਼, ਅੰਮ੍ਰਿਤਸਰ ਵਿੱਚ ਆਈ.ਆਈ.ਐਮ, ਸੰਗਰੂਰ ਅਤੇ ਫਿਰੋਜ਼ਪੁਰ ਵਿਚ ਪੀ.ਜੀ.ਆਈ ਦੇ ਸੈਟੇਲਾਈਟ ਸੈਂਟਰ, ਦੋ ਨਵੇਂ ਏਅਰਪੋਰਟ, ਟੂਰਿਜ਼ਮ ਦੇ ਨਵੇਂ ਸਰਕਟ, ਇਨਫਰਾਸਟਰਕਚਰ ਦੇ ਵੱਡੇ ਪ੍ਰਾਜੈਕਟ, ਸੰਗਰੂਰ ਨੂੰ ਇਨਡੋਰ ਮਲਟੀਪਰਪਜ਼ ਸਟੇਡੀਅਮ ਦੇਣ ਵਰਗੇ ਕਈ ਮਹੱਤਵਪੂਰਨ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾਣਗੇ।ਉਹਨਾਂ ਨੇ ਅੱਗੇ ਕਿਹਾ ਕਿ ਭਾਜਪਾ ਪੰਜਾਬ ਵਿੱਚ 117 ਸੀਟਾਂ ‘ਤੇ ਚੋਣ ਲੜਨ ਨੂੰ ਤਿਆਰ ਹੈ।ਹਰ ਸੀਟ ‘ਤੇ ਬੂਥ ਲੈਵਲ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਚਲ ਰਿਹਾ ਹੈ ਤੇ ਭਾਜਪਾ ਮਾਫੀਆ ਰਾਜ ਅਤੇ ਭਿਸ਼ਟਾਚਾਰ ਤੋਂ ਮੁਕਤ ਖੁਸ਼ਹਾਲ ਪੰਜਾਬ ਬਣਾਉਣ ਦੇ ਸੰਕਲਪ ਦੇ ਨਾਲ ਚੋਣਾਂ ਵਿੱਚ ਉਤਰੇਗੀ।ਉਨ੍ਹਾਂ ਕਿਹਾ ਕਿ ਬੂਥ ਮਜ਼ਬੂਤ ਹੋਣ ਨਾਲ ਹਰ ਚੋਣ ਜਿੱਤੀ ਜਾ ਸਕਦੀ ਹੈ।ਮੰਡਲ ਪ੍ਰਧਾਨ ਰਤਨ ਕੁਮਾਰ ਨੇ ਕਿਹਾ ਕਿ ਬਹੁਤ ਹੀ ਜਲਦ ਇਹ ਕੰਮ ਪੂਰਾ ਕਰਕੇ ਲੌਂਗੋਵਾਲ ਵਿਖੇ ਭਾਜਪਾ ਦਾ ਚੋਣ ਪ੍ਰਚਾਰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਇਸ ਸਮੇਂ ਸੀਨੀਅਰ ਭਾਜਪਾ ਆਗੂ ਡਾ. ਕੇਵਲ ਚੰਦ ਧੌਲਾ, ਦੀਪ ਕੁਮਾਰ ਤੇ ਧੀਰਜ਼ ਗੋਇਲ ਆਦਿ ਮੌਜ਼ੂਦ ਵੀ ਸਨ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media