ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਮਕੈਨੀਕਲ ਇੰਜਨੀਅਰਿੰਗ ਵਿਭਾਗ ਸਲਾਇਟ ਲੌਂਗੋਵਾਲ ਸੰਗਰੂਰ ਵਿਖੇ ਏ.ਆਈ.ਸੀ.ਟੀ.ਈ ਟ੍ਰੇਨਿੰਗ ਐਂਡ ਲਰਨਿੰਗ
(ਏ.ਟੀ.ਏ.ਲ) ਅਕੈਡਮੀ ਪ੍ਰੋਗਰਾਮ, ਨਵੀਂ ਦਿੱਲੀ ਦੁਆਰਾ ਸਪਾਂਸਰ ਕੀਤੇ ਗਏ “3 ਡੀ ਪ੍ਰਿੰਟਡ ਮਟੀਰੀਅਲਜ਼ ਦੀ ਸਿਰਜਣਾ ਅਤੇ ਵਿਸ਼ੇਸ਼ਤਾ (ਐਮ.ਸੀ 3 ਡੀ ਪੀ ਐਮ -2021)” ਤੇ ਇੱਕ ਹਫ਼ਤਾ (13 ਤੋਂ 17 ਦਸੰਬਰ, 2021) ਵਲੋਂ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਇਸ ਕੋਰਸ ਵਿੱਚ ਦੁਨੀਆ ਭਰ ਦੀਆਂ ਨਾਮਵਰ ਅਕਾਦਮਿਕ ਸੰਸਥਾਵਾਂ/ਉਦਯੋਗਾਂ/ਆਰ ਐਂਡ ਡੀ ਲੈਬਾਰਟਰੀਆਂ ਦੀਆਂ ਵੱਖ-ਵੱਖ ਫੈਕਲਟੀਜ਼, ਜੋ ਖੋਜ਼ ਅਤੇ ਐਪਲੀਕੇਜ਼ਨ ਪੱਧਰ `ਤੇ 3 ਡੀ ਪ੍ਰਿੰਟਿੰਗ ਦੇ ਖੇਤਰ ਵਿੱਚ ਵਿਆਪਕ ਤੌਰ `ਤੇ ਕੰਮ ਕਰ ਰਹੀਆਂ ਹਨ, 14 ਆਨਲਾਈਨ ਸੈਸ਼ਨਾਂ ਦਾ ਆਯੋਜਨ ਕਰਨਗੇ।ਏ.ਆ.ਈ.ਸੀ.ਟੀ.ਈ ਪ੍ਰਵਾਨਿਤ ਸੰਸਥਾਵਾਂ ਤੋਂ ਫੈਕਲਟੀ ਮੈਂਬਰ ਰਿਸਰਚ ਸਕਾਲਰ ਪੀ.ਜੀ ਸਕਾਲਰ, ਸਰਕਾਰ, ਉਦਯੋਗ ਭਾਗੀਦਾਰ (ਨੌਕਰਸ਼ਾਹ/ਤਕਨੀਸ਼ੀਅਨ/ਉਦਯੋਗ ਭਾਗੀਦਾਰ ਆਦਿ) ਇਸ ਕੋਰਸ ਦਾ ਲਾਭ ਲੈ ਸਕਦੇ ਹਨ।ਇਸ ਪ੍ਰੋਗਰਾਮ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੋਵੇਗੀ ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media