Thursday, September 17, 2026

ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਅਹੁੱਦੇਦਾਰਾਂ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਜਰਸੀਆਂ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਮਾਨਵਤਾ ਅਤੇ ਇਨਸਾਨੀਅਤ ਦੀ ਸੇਵਾ ਹਿਤ ਵੱਖ ਵੱਖ ਵਰਗਾਂ ਅਧੀਨ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਿੱਚ 22ਵੇਂ ਪ੍ਰੋਜੈਕਟ ਤਹਿਤ ਸਕੂਲੀ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ।ਇੰਜ: ਸਵਾਮੀ ਰਾਵਿੰਦਰ ਗੁਪਤਾ ਪ੍ਰੋਜੈਕਟ ਡਾਇਰੈਕਟਰ, ਇੰਜ: ਵੀ.ਕੇ ਦੀਵਾਨ ਪ੍ਰਧਾਨ ਅਤੇ ਜਸਪਾਲ ਸਿੰਘ ਰਤਨ ਸੈਕਟਰੀ ਦੀ ਅਗਵਾਈ ‘ਚ ਸਰਕਾਰੀ ਮਿਡਲ ਸਮਾਰਟ ਸਕੂਲ ਪੁਲਿਸ ਲਾਈਨ ਸੰਗਰੂਰ ਵਿਖੇ ਆਰਥਿਕ ਤੌਰ ‘ਤੇ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆ ਅਤੇ ਜੁਰਾਬਾਂ ਵੰਡੀਆਂ ਗਈਆਂ। ਇਜ. ਸੁਖਵਿੰਦਰ ਸਿੰਘ ਭੱਠਲ, ਜਗਨ ਨਾਥ ਗੋਇਲ, ਐਨ.ਡੀ ਸਿੰਗਲਾ, ਪਵਨ ਕਾਂਸਲ ਅਤੇ ਪ੍ਰੋ. ਸੁਰੇਸ਼ ਗੁਪਤਾ ਦੇ ਸਹਿਯੋਗ ਸਦਕਾ ਪ੍ਰੋਜੈਕਟ ਪੂਰਾ ਕਾਮਯਾਬ ਰਿਹਾ।ਸਕੂਲ ਦੇ ਇੰਚਰਾਜ਼ ਮੁੱਖ ਅਧਿਆਪਕਾ ਬੀਬਾ ਬਲਜੀਤ ਕੌਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।ਸਕੂਲ ‘ਚ ਸੇਵਾ ਨਿਭਾਅ ਰਹੇ ਪੰਜ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾ ਤੋਂ ਇਲਾਵਾ ਨਿਰਮਲ ਜੀਤ ਸਿੰਘ, ਵਿਕਾਸ ਵਡੇਰਾ, ਵੰਦਨਾ ਕਾਲੜਾ ਅਤੇ ਅਰਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …