Tuesday, August 25, 2026

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਗਾਇਆ ਗਿਆ ਦਿਵਿਆਂਗਾਂ ਲਈ ਸਵੈ-ਰੋਜ਼ਗਾਰ ਕੈਂਪ

ਕਪੂਰਥਲਾ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਲੋਂ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਦੇ ਮੱਦੇਨਜ਼ਰ ਇਕ ਸਵੈ-ਰੋਜ਼ਗਾਰ ਕੈਂਪ ਅਯੋਜਨ ਕੀਤਾ ਗਿਆ।ਜਿਸ ਵਿੱਚ ਜ਼ਿਲਾ ਕਪੂਰਥਲਾ ਦੇ ਦਿਵਿਆਂਗ ਪ੍ਰਾਰਥੀਆਂ ਨੇ ਭਾਗ ਲਿਆ ਗਿਆ।
ਕੈਂਪ ਵਿ ਚ ਜ਼ਿਲ੍ਹਾ ਉਦਯੋਗ ਕੇਂਦਰ, ਅਨਸੂਚਿਤ ਜਾਤੀ ਵਿੱਤ ਭੌਂਅ ਕਾਰਪੋਰਸ਼ਨ ਅਤੇ ਲੀਡ ਬੈਂਕ ਤੋਂ ਆਏ ਮਾਹਿਰਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਸਵੈ-ਰੋਜ਼ਗਾਰ ਸਕਿਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਪ੍ਰਾਰਥੀਆਂ ਦੇ ਮੌਕੇ ‘ਤੇ ਹੀ ਕਰਜ਼ਾ ਫਾਰਮ ਭਰੇ।
                  ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਟ੍ਰੇਨਿੰਗ ਕੋਰਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਆਰ.ਸੈਟੀ ਦੇ ਨੁਮਾਇੰਦੀਆਂ ਨੇ ਕੰਪਿਊਟਰ ਕੋਰਸ, ਵੈਲਿੰਗ, ਐਲੂਮਿਨੀਅਮ ਫੈਬਰੀਕੇਸ਼ਨ, ਬਿਊਟੀ ਪਾਰਲਰ, ਫੈਸ਼ਨ ਡਿਜਾਈਨਿੰਗ, ਆਟੋ ਮੋਬਿਲ ਰਿਪੇਅਰ, ਆਟੋ ਮੋਬਿਲ ਮਕੈਨਿਕ, ਪਲੰਬਿੰਗ ਸੈਨਟਰੀ ਬਾਰੇ ਜਾਣਕਾਰੀ ਦਿੱਤੀ ।
                ਸ਼੍ਰੀਮਤੀ ਨੀਲਮ ਮਹੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟੇ੍ਰਨਿੰਗ ਅਫ਼ਸਰ ਕਪੂਰਥਲਾ ਨੇ ਪ੍ਰਾਰਥੀਆਂ ਨੂੰ ਦੱਸਿਆ ਕਿ ਸਵੈ-ਰੋਜ਼ਗਾਰ ਸਕੀਮਾਂ ਅਧੀਨ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਪੈਸਾ ਇੱਕ ਮੁਸ਼ਕਿਲ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆ ਬਹੁਤ ਸਾਰੀਆਂ ਸਕੀਮਾਂ ਤਹਿਤ ਪ੍ਰਾਰਥੀ ਕਰਜ਼ਾ ਪ੍ਰਾਪਤ ਕਰ ਸਕਦੇ ਹਨ ।
                  ਜੇਕਰ ਕਿਸੇ ਪ੍ਰਾਰਥੀ ਨੂੰ ਕਰਜ਼ਾ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਹੈਲਪਲਾਈਨ ਨੰਬਰ 98882-19247 ‘ਤੇ ਸੰਪਰਕ ਕਰ ਸਕਦਾ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …