Tuesday, August 11, 2026

ਆਫੀਸਰ ਐਸੋਸੀਏਸ਼ਨ ਦੀਆਂ ਚੋਣਾਂ ‘ਚ “ਗੁਲਾਬ ਦੇ ਫੁੱਲ” ਦਾ ਪੱਲੜਾ ਭਾਰੀ

ਅੰਮ੍ਰਿਤਸਰ, 9 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀ 15.12.2021 ਦਿਨ ਬੁੱਧਵਾਰ ਨੂੰ ਹੋਣ ਜਾ ਰਹੀ ਚੋਣ ਲਈ “ਡੈਮੋਕਰੇਟਿਕ ਆਫਿਸਰਜ਼ ਫਰੰਟ (ਡੀ.ਓ.ਐਫ.)” ਦੀ ਟੀਮ ਵਲੋਂ ਜਗੀਰ ਸਿੰਘ, ਸਹਾਇਕ ਰਜਿਸਟਰਾਰ (ਕਾਲਜ ਸ਼ਾਖਾ) ਅਤੇ ਮਨਵਿੰਦਰ ਸਿੰਘ ਸਹਾਇਕ ਰਜਿਸਟਰਾਰ (ਜਨਰਲ ਸ਼ਾਖਾ) ਜੋ ਕ੍ਰਮਵਾਰ ਪ੍ਰਧਾਨ ਅਤੇ ਸਕੱਤਰ ਦੇ ਅਹੁੱਦੇ ਲਈ ਚੋਣ ਲੜ ਹਨ ਦੀ ਅਗਵਾਈ ਵਿੱਚ ਸਮੂਹ ਡੀ.ਓ.ਐਫ ਟੀਮ ਵਲੋਂ ਅੱਜ ਯੂਨੀਵਰਸਿਟੀ ਦੇ ਸਿਹਤ ਕੇਂਦਰ, ਉਸਾਰੀ, ਕਾਨੂੰਨ, ਆਰਟਸ ਵਿਭਾਗਾਂ, ਭਾਈ ਗੁਰਦਾਸ ਲਾਇਬ੍ਰੇਰੀ ਅਤੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਚ ਸਥਿਤ ਦਫਤਰਾਂ ਆਦਿ ਦਾ ਦੌਰਾ ਕੀਤਾ ਅਤੇ ਮੌਕੇ ‘ਤੇ ਮੌਜ਼ੂਦ ਯੂੂਨੀਵਰਸਿਟੀ ਦੇ ਏ-ਕਲਾਸ ਅਫਸਰਾਂ ਨੂੰ ਲਾਮਬੰਦ ਕਰਦੇ ਹੋਏ ਉਨ੍ਹਾਂ ਨੂੰ ਵੋਟਾਂ ਵਾਲੇ ਦਿਨ “ਡੈਮੋਕਰੇਟਿਕ ਆਫਿਸਰਜ਼ ਫਰੰਟ” ਜਿਸ ਦਾ ਚੋਣ ਨਿਸ਼ਾਨ “ਗੁਲਾਬ ਦਾ ਫੁੱਲ” ਦੇ ਹੱਕ ਵਿੱਚ ਭੁਗਤਣ ਲਈ ਲਾਮਬੰਦ ਕੀਤਾ।
                    ਸਕੱਤਰ ਉਮੀਦਵਾਰ ਮਨਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫਰੰਟ ਵਲੋਂ ਜਗੀਰ ਸਿੰਘ ਨੂੰ ਪ੍ਰਧਾਨਗੀ ਦੇ ਉਮੀਦਵਾਰ, ਮੁਖਤਾਰ ਸਿੰਘ ਨੂੰ ਸੰਯੁਕਤ ਸਕੱਤਰ, ਰਾਕੇਸ਼ ਕੁਮਾਰ ਨੂੰ ਖਜ਼ਾਨਚੀ ਅਤੇ ਉਹ ਆਪ ਸਕੱਤਰ ਦੇ ਅਹੁੱਦੇ ‘ਤੇ ਚੋਣ ਲੜ ਰਹੇ ਹਨ।ਕਾਰਜਕਾਰਨੀ ਮੈਂਬਰਾਂ ਵਜੋਂ ਸ੍ਰੀਮਤੀ ਸੰਤੋਸ਼ ਕੁਮਾਰੀ, ਗੁਰਮੀਤ ਥਾਪਾ, ਬਲਬੀਰ ਸਿੰਘ, ਸੁਖਵਿੰਦਰ ਸਿੰਘ, ਸੁਨਿਲ ਕੁਮਾਰ ਅਤੇ ਹਰਜੀਤ ਸਿੰਘ ਚੋਣ ਮੈਦਾਨ ਵਿਚ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਰੋਧੀ ਧਿਰ ਵਲੋਂ ਨਾਮਜ਼ਦਗੀ ਪੱਤਰ ਦਾਖਲ 3 ਉਮੀਦਵਾਰਾਂ ਵਲੋਂ ਚੋਣ ਮੈਦਾਨ ਵਿਚੋਂ ਆਪਣੀ ਨਾਮਜ਼ਦਗੀ ਵਾਪਸ ਲੈਣ ਉਪਰੰਤ ਉਨ੍ਹਾਂ ਦੀ ਪਾਰਟੀ ਦੇ ਅਜਮੇਰ ਸਿੰਘ ਉਪ ਪ੍ਰਧਾਨ ਅਤੇ ਰਾਜੇਸ਼ ਕੁਮਾਰ ਖਜਾਨਚੀ ਦਾ ਅਹੁੱਦਾ ਬਗੈਰ ਮੁਕਾਬਲਾ ਜਿੱਤ ਗਏ ਹਨ।ਵਿਰੋਧੀ ਧਿਰ ਦੇ ਇਕ ਕਾਰਜਕਾਰਨੀ ਮੈਂਬਰ ਵਲੋਂ ਵੀ ਆਪਣਾ ਨਾਮ ਵਾਪਸ ਲੈ ਲਿਆ ਗਿਆ ਹੈ।
                    ਪ੍ਰਧਾਨਗੀ ਅਹੁੱਦੇ ਦੇ ਉਮੀਦਵਾਰ ਜਗੀਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਵਾਰ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਰੋਧੀ ਧਿਰ ਦੇ 2 ਅਹੁੱਦੇਦਾਰ ਅਤੇ 1 ਕਾਰਜਕਾਰਨੀ ਮੈਂਬਰ ਦੇ ਮੈਦਾਨ ਵਿਚੋਂ ਹੱਟ ਜਾਣ ਕਾਰਨ ਉਨ੍ਹਾਂ ਦੇ ਉਮੀਦਵਾਰਾਂ ਦਾ ਜਿੱਤ ਪ੍ਰਾਪਤ ਕਰਨਾ ਤੈਅ ਹੈ, ਬੱਸ ਰਸਮੀ ਐਲਾਨ ਹੋਣਾ ਹੀ ਬਾਕੀ ਹੈ। “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਵਲੋਂ ਅੱਜ ਆਪਣਾ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …