Wednesday, April 8, 2026

ਪੰਜਾਬ ਸਰਕਾਰ ਵਲੋਂ ਫੌਜ ਵਿੱਚ ਭਰਤੀ ਹੋਣ ਲਈ ਫ੍ਰੀ ਟਰੇਨਿੰਗ ਤੇ ਕੋਚਿੰਗ ਕਲਾਸਾਂ ਸ਼ੁਰੂ

ਕਪੂਰਥਲਾ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਸਾਲ 2022 ਵਿੱਚ ਜਲੰਧਰ ਏ.ਆਰ.ਓ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ।ਇਸ ਭਰਤੀ ਰੈਲੀ ਲਈ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਕੈਂਪ ਥੇਹ ਕਾਂਜਲਾ ਨੇੜੇ ਮਾਰਡਨ ਜੇਲ੍ਹ ਕਪੂਰਥਲਾ ਵਿਖੇ ਰਜਿਸਟਰੇਸ਼ਨ ਸ਼ੁਰੂ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਨੀਲਮ ਮਹੇ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟਰੇਨਿੰਗ ਅਫਸਰ ਕਪੂਰਥਲਾ ਨੇ ਦੱਸਿਆ ਕਿ ਰਜਿਸਟਰਡ ਹੋਏ ਯੁਵਕਾਂ ਦੀ ਟਰੇਨਿੰਗ 20 ਦਸੰਬਰ 2021 ਤੋਂ ਸ਼ੁਰੂ ਹੋਵੇਗੀ ।
          ਉਹਨਾਂ ਦੱਸਿਆ ਕਿ ਟੇਰਨਿੰਗ ਲੈਣ ਲਈ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣੇ ਜਰੂਰੀ ਹਨ।ਯੁਵਕ ਘੱਟ-ਘੱਟ 10ਵੀਂ 45 ਅੰਕਾਂ ਨਾਲ ਪਾਸ ਹੋਵੇ, ਉਮਰ ਸਾਢੇ 17 ਸਾਲ ਤੋਂ 21 ਸਾਲ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਯੁਵਕਾਂ ਤੋਂ ਕਿਸੇ ਕਿਸਮ ਦੀ ਫੀਸ ਨਹੀਂ ਲਈ ਜਾਵੇਗੀ।ਇਸ ਟਰੇਨਿੰਗ ਕੈਂਪ ਵਿੱਚ ਫੌਜ ਦੀ ਭਰਤੀ ਲਈ ਲ਼ਖਤੀ ਪ੍ਰੀਖਿਆ ਦੀ ਤਿਆਰੀ ਮਾਹਿਰ ਅਧਿਆਪਕਾਂ ਵਲੋਂ ਕਰਵਾਈ ਜਾਂਦੀ ਹੈ ਅਤੇ ਫਿਜ਼ੀਕਲ ਟਰੇਨਿੰਗ ਦੀ ਤਿਆਰੀ ਸਵੇਰੇ-ਸ਼ਾਮ ਕਰਵਾਈ ਜਾਂਦੀ ਹੈ।ਟਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ।
               ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਹੈਲਪਲਾਈਨ ਨੰਬਰ 98882-19247 ਜਾਂ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਦੇ ਮੋਬਾਈਲ ਨੰਬਰ 98777-12697, 78891-75575 ‘ਤੇ ਸੰਪਰਕ ਕੀਤਾ ਜਾਸ ਸਕਦਾ ਹੈ ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …