Tuesday, October 13, 2026

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮੂਫਤ ਸਕਿੱਲ ਕੋਰਸ 28 ਦਸੰਬਰ ਤੋਂ

ਪਠਾਨਕੋਟ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ 18 ਤੋ 40 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ ਰਾਸ਼ਟਰੀ ਸਹਿਰੀ ਆਜੀਵਿਕਾ ਮਿਸਨ ਅਧੀਨ 3-3 ਮਹੀਨੇ ਦੇ ਮੁਫਤ ਸਕਿਲ ਕੋਰਸ ਕਰਵਾਏ ਜਾ ਰਹੇੇ ਹਨ।ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਇਨਾਂ ਕੋਰਸਾਂ ਵਿੱਚ ਮਕੈਨਿਕ/ਫਿਟਰ, ਰਿਟੇਲ ਟੀਮ ਲੀਡਰ, ਦਸਤਾਵੇਜ ਸਹਾਇਕ, ਡਾਟਾ ਐਂਟਰੀ ਆਪਰੇਟਰ, ਰਿਟੇਲ ਸੇਲਜ ਐਸੋਸੀਏਟ, ਫੈਸ਼ਨ ਡਿਜਾਈਨਰ, ਫੋਟੋਗ੍ਰਾਫੀ ਡਾਇਰੈਕਟਰ, ਫੀਲਡ ਟੈਕਨੀਸੀਅਨ, ਕੰਪਿਊਟਰ ਕੋਰਸ ਸ਼ਾਮਿਲ ਹਨ।
              ਉਨਾਂ ਦੱਸਿਆ ਕਿ ਇਹ ਕੋਰਸ ਜਿਲ੍ਹਾ ਪਠਾਨਕੋਟ ਸਥਿਤ ਵੱਖ-ਵੱਖ ਸਕਿਲ ਸੈਂਟਰਾਂ ਵਿੱਚ ਚਲਾਏ ਜਾ ਰਹੇ ਹਨ।ਇਨ੍ਹਾਂ ਸੈਂਟਰਾਂ ਵਿੱਚ ਇਨਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ।ਉਨਾਂ ਦੱਸਿਆ ਕਿ ਚਾਹਵਾਨ ਨੋਜਵਾਨ 10ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ, 4 ਫੋਟੋਆਂ ਅਤੇ ਅਧਾਰ ਕਾਰਡ ਲੈ ਕੇ 26 ਦਸੰਬਰ 2021 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
                 ਉਨਾਂ ਦੱਸਿਆ ਕਿ 28 ਦਸੰਬਰ ਤੋਂ ਇਨਾਂ ਕੋਰਸਾਂ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਕਿਤਾਬਾਂ ਅਤੇ ਯੂਨੀਫਾਮ ਮੁਫ਼ਤ ਦਿੱਤੀ ਜਾਵੇਗੀ।ਕੋਰਸ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਆਉਣ ਅਤੇ ਜਾਣ ਦਾ ਖਰਚਾ ਮਿਲੇਗਾ ਅਤੇ ਪੋਸਟ ਪਲੇਸਮੈਂਟ ਲਈ ਸਹਾਇਤਾ ਵੀ ਕੀਤੀ ਜਾਵੇਗੀ।
                 ਵਧੇਰੇ ਜਾਣਕਾਰੀ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਸਥਿਤ ਰੋਜ਼ਗਾਰ ਦਫ਼ਤਰ ਜਾਂ ਵਿਜੇ ਕੁਮਾਰ ਦੇ ਮੋਬਾਇਲ ਨੰਬਰ 9465857874 ਅਤੇ ਪਰਦੀਪ ਕੁਮਾਰ 9779751007 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …