Saturday, June 14, 2025
Breaking News

ਲੈਕ: ਰਛਪਾਲ ਸਿੰਘ ਕੰਗ ਦਾ ਸੇਵਾ ਮੁਕਤੀ ‘ਤੇ ਸੋਨੇ ਦੀਆਂ ਮੁੰਦਰੀਆਂ ਤੇ ਚੈਨੀ ਨਾਲ ਸਨਮਾਨ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਰਾਹੀਂ ਕੰਗ ਨੇ ਕੋਟਾਲਾ ਸਕੂਲ ਦੀ ਬਿਹਤਰੀ ਲਈ ਦਿੱਤਾ ਇੱਕ ਲੱਖ
ਸਮਰਾਲਾ, 11 ਦਸੰਬਰ (ਇੰਦਰਜੀਤ ਸਿੰਘ ਕੰਗ) – ਸਰੀਰਕ ਸਿੱਖਿਆ ਲੈਕਚਰਾਰ ਵਜੋਂ ਆਪਣੀ ਲਗਭਗ 25 ਸਾਲ ਦੀ ਸਰਕਾਰੀ ਸੇਵਾ ਉਪਰੰਤ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਕੋਟਾਲਾ ਤੋਂ ਸੇਵਾ ਮੁਕਤ ਹੋਏ ਰਛਪਾਲ ਸਿੰਘ ਕੰਗ
                      ਸਮੂਹ ਸਟਾਫ ਵਲੋਂ ਸੋਨੇ ਦੀ ਮੁੰਦਰੀ, ਲੋਈ, ਸ਼ਾਲ ਅਤੇ ਸਨਮਾਨ ਚਿੰਨ ਅਤੇ ਢੀਂਡਸਾ ਪਰਿਵਾਰ ਵਲੋਂ ਸੋਨੇ ਦੀ ਮੁੰਦਰੀ ਅਤੇ ਸੋਹਣ ਸਿੰਘ ਸੋਮਲ ਦੇ ਪਰਿਵਾਰ ਵਲੋਂ ਸੋਨੇ ਦੀ ਚੈਨੀ ਨਾਲ ਸਨਮਾਨਿਤ ਕੀਤਾ ਗਿਆ।ਇਸ ਵਿਦਾਇਗੀ ਸਮਾਗਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਉਨ੍ਹਾਂ ਦੀ ਪਤਨੀ ਦਵਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ।ਰਛਪਾਲ ਸਿੰਘ ਕੰਗ ਦੀ ਪਤਨੀ ਜਸਵੀਰ ਕੌਰ, ਬੇਟਾ ਗੁਰਮਿੰਦਰਪਾਲ ਸਿੰਘ ਕੰਗ, ਕਿਸਾਨ ਆਗੂ ਤੇਜਿੰਦਰ ਸਿੰਘ ਤੇਜ਼ੀ, ਹਰਮਿੰਦਰ ਸਿੰਘ ਢੀਂਡਸਾ, ਗੁਰਪ੍ਰੀਤ ਕੌਰ, ਮਹਿੰਦਰ ਸਿੰਘ ਭੰਗਲਾਂ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਰੁਪਿੰਦਰ ਸਿੰਘ ਗਿੱਲ, ਜਸਵਿੰਦਰ ਕੌਰ, ਸਹਿਜਪ੍ਰੀਤ ਕੌਰ ਤੋਂ ਇਲਾਵਾ ਕਈ ਹੋਰ ਪਰਿਵਾਰਕ ਮੈਂਬਰਾਂ ਨੇ ਬੈਂਡ ਵਾਜੇ ਦੀ ਧੁੰਨ ਨਾਲ ਸੇਵਾਮੁਕਤ ਲੈਕਚਰਾਰ ਸਟੇਜ਼ ’ਤੇ ਸਸ਼ੋਭਿਤ ਕੀਤਾ।ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ।ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਥਾਂ।ਸਾਇੰਸ ਮਾਸਟਰ ਮਨਪ੍ਰੀਤ ਸਿੰਘ ਨੇ ਸਨਮਾਨ ਪੱਤਰ ਪੜ੍ਹਦੇ ਹੋਏ ਲੈਕ: ਰਛਪਾਲ ਸਿੰਘ ਕੰਗ ਦੇ ਜੀਵਨ, ਵੱਖ ਵੱਖ ਸਕੂਲਾਂ ਦੇ ਸਫਰ ਅਤੇ ਵਿੱਦਿਆ ਤੇ ਖੇਡਾਂ ਦੇ ਖੇਤਰ ਵਿੱਚ ਪੁੱਟੀਆਂ ਪੁਲਾਘਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
                    ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਰਛਪਾਲ ਸਿੰਘ ਸਿੱਧੂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ, ਲਖਵੀਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਲੁਧਿਆਣਾ, ਪਰਮਜੀਤ ਕੌਰ ਚਾਹਲ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਲੁਧਿਆਣਾ, ਅਜੀਤਪਾਲ ਸਿੰਘ ਸਪੋਰਟਸ ਅਫ਼ਸਰ ਲੁਧਿਆਣਾ ਨੇ ਪਿੰਡ ਕੋਟਾਲਾ ਨੂੰ ਸੁਭਾਗਾ ਪਿੰਡ ਦੱਸਿਆ ਜਿਸਨੂੰ ਇਹੋ ਜਿਹੇ ਕਰਮਯੋਗੀ ਅਧਿਆਪਕ ਮਿਲੇ, ਜਿਨ੍ਹਾਂ ਦੀ ਬਦੌਲਤ ਇਥੋਂ ਦੇ ਬੱਚੇ ਖੇਡਾਂ ਵਿੱਚ ਨੈਸ਼ਨਲ ਪੱਧਰ ਤੱਕ ਅਤੇ ਪੜ੍ਹਾਈ ਵਿੱਚ ਨਾਮਨਾ ਖੱਟਿਆ ਹੈ।ਲੈਕ: ਰਛਪਾਲ ਸਿੰਘ ਕੰਗ ਦੀ ਮੁੱਢਲੀ ਜੁਆਨਿੰਗ ਜੋ 1994 ਵਿੱਚ ਸਰਕਾਰੀ ਹਾਈ ਸਕੂਲ ਕਾਮਲਵਾਲਾ (ਫਿਰੋਜਪੁਰ) ਵਿਖੇ ਹੋਈ ਸੀ, ਉਸ ਮੌਕੇ
                    ਖੇਡਾਂ ਦੇ ਸਹਾਰੇ ਉੱਚ ਅਹੁੱਦਿਆਂ ‘ਤੇ ਤਾਇਨਾਤ ਹੋਏ ਨੈਸ਼ਨਲ ਪੱਧਰ ਤੱਕ ਖੇਡੇ ਉਨ੍ਹਾਂ ਦੇ ਵਿਦਿਆਰਥੀਆਂ ਬਲਵਿੰਦਰ ਸਿੰਘ ਤੋਤਾ, ਬਲਵਿੰਦਰ ਸਿੰਘ ਸ਼ੁਰਲੀ, ਸੂਬੇਦਾਰ ਮਨਜੀਤ ਸਿੰਘ ਪੱਪੂ ਅਤੇ ਜਸਪਾਲ ਸਿੰਘ ਆਦਿ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਲੈਕ: ਰਛਪਾਲ ਸਿੰਘ ਕੰਗ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ।ਸਮੁੱਚੇ ਸਮੂਹ ਸਟਾਫ ਵਲੋਂ ਵੀ ਉਨ੍ਹਾਂ ਨੂੰ ਸੋਨੇ ਦੀ ਮੁੰਦਰੀ, ਲੋਈ, ਸ਼ਾਲ ਅਤੇ ਸਨਮਾਨ ਚਿੰਨ, ਢੀਂਡਸਾ ਪਰਿਵਾਰ ਵਲੋਂ ਸੋਨੇ ਦੀ ਮੁੰਦਰੀ ਅਤੇ ਸੋਹਣ ਸਿੰਘ ਸੋਮਲ ਦੇ ਪਰਿਵਾਰ ਵਲੋਂ ਸੋਨੇ ਦੀ ਚੈਨੀ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
                   ਵਿਦਾਇਗੀ ਸਮਾਰੋਹ ਵਿੱਚ ਰਛਪਾਲ ਸਿੰਘ ਕੰਗ ਦੀ ਵੱਡੀ ਭੈਣ ਜਸਵਿੰਦਰ ਕੌਰ, ਪ੍ਰਿੰਸੀਪਲ ਰਜਿੰਦਰ ਸਿੰਘ ਬਹਿਲੋਲਪੁਰ, ਪ੍ਰਿੰਸੀਪਲ ਕਮਲਜੀਤ ਕੌਰ ਸਾਬਕਾ ਪਿ੍ਰੰਸੀਪਲ ਕੋਟਾਲਾ, ਪਿ੍ਰੰਸੀਪਲ ਮਨੋਜ ਕੁਮਾਰ ਮਾਨੂੰਪੁਰ, ਪਿ੍ਰੰਸੀਪਲ ਦਲਜੀਤ ਸਿੰਘ ਘੁੰਗਰਾਲੀ ਸਿੱਖਾਂ, ਹੈਡਮਾਸਟਰ ਬਿਕਰਮਜੀਤ ਭਨੋਟ ਬਗਲੀ ਕਲਾਂ, ਹੈੱਡਮਾਸਟਰ ਮੇਘ ਸਿੰਘ ਜਵੰਦਾ ਉਟਾਲਾਂ, ਸਾਬਕਾ ਹੈਡ ਮਾਸਟਰ ਤਰਸੇਮ ਚੰਦ ਤੱਖਰਾਂ, ਹੈਡ ਮਾਸਟਰ ਨਵਦੀਪ ਸ਼ਰਮਾ ਉਪਲਾਂ, ਤੇਜਿੰਦਰਪਾਲ ਕੌਰ, ਆਤਮਾ ਸਿੰਘ ਸਾਬਕਾ ਚੇਅਰਮੈਨ ਐਸ.ਐਮ.ਸੀ, ਨਾਜ਼ਰ ਸਿੰਘ, ਪੂਰਨ ਸਿੰਘ, ਜਸਵੀਰ ਸਿੰਘ, ਵੀਰਪਾਲ ਸਿੰਘ ਬੀਰੂ, ਗੁਰਜਿੰਦਰ ਸਿੰਘ, ਦਿਨੇਸ਼ ਕੁਮਾਰ, ਰਜਨ ਰਾਣਾ ਰਾਹੋਂ, ਜਤਿੰਦਰ ਕੌਰ ਪਟਿਆਲਾ, ਰਾਜਵੀਰ ਸਿੰਘ ਪਟਿਆਲਾ, ਗੁਰਮੀਤ ਸਿੰਘ ਖੰਨਾ, ਅਵਤਾਰ ਸਿੰਘ ਸਮਰਾਲਾ, ਲੈਕ: ਜੋਧ ਸਿੰਘ, ਪੂਨਮ ਬਾਲਾ, ਸੁਰਿੰਦਰ ਕੌਰ, ਰਮਨਜੀਤ ਕੌਰ, ਰਵਿੰਦਰ ਕੌਰ, ਅਮਿਤਾ ਸ਼ਰਮਾ, ਸੀਮਾ ਕੌਸ਼ਲ, ਮਾਸਟਰ ਰਣਜੀਤ ਸਿੰਘ, ਤੇਜਪਾਲ, ਸੁਮਨ ਬਾਲਾ, ਸੁਰਿੰਦਰ ਕੁਮਾਰ, ਅਮਰਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ ਕੰਗ, ਰਾਜਿੰਦਰ ਸਿੰਘ, ਰਛਪਾਲ ਕੌਰ, ਮਮਤਾ ਰਾਣੀ, ਗੁਰਪ੍ਰੀਤ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਦਵਿੰਦਰ ਕੌਰ, ਬਲਜਿੰਦਰ ਕੌਰ, ਹਰਵਿੰਦਰ ਕੌਰ, ਰਜਿੰਦਰ ਕੁੁਮਾਰ ਆਦਿ ਸ਼ਾਮਿਲ ਹੋਏ।ਸਟੇਜ ਲੈਕ: ਜੋਧ ਸਿੰਘ ਨੇ ਬਾਖੂਬੀ ਸੰਭਾਲੀ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …