ਸੰਗਰੂਰ, 12 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਸੰਗਰੂਰ ਵਲੋਂ ਸੋਸਵਾ ਦੀ ਮਦਦ ਨਾਲ ਪਿੰਡ ਖਡਿਆਲ ਵਿਖੇ
ਗਰੀਬ ਤੇ ਲੋੜਵੰਦ ਲੜਕੀਆਂ ਨੂੰ ਸਿਲਾਈ ਕਟਾਈ ਦੀ ਟਰੇਨਿੰਗ ਦੇਣ ਲਈ ਚਲਾਏ ਜਾ ਰਹੇ ਸਿਲਾਈ ਕੇਂਦਰ ‘ਚ ਟਰੇਨਿੰਗ ਪੂਰੀ ਹੋਣ ਉਪਰੰਤ ਸਿਲਾਈ ਮਸ਼ੀਨਾਂ ਦੀ ਵੰਡ ਸਬੰਧੀ ਸਮਾਗਮ ਪ੍ਰੋਜੈਕਟ ਕੋਆਰਡੀਨੇਟਰ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਜਿਸ ਵਿੱਚ ਸੁਸਾਇਟੀ ਦੇ ਸਰਪ੍ਰਸਤ ਵਿਨਰਜੀਤ ਗੋਲਡੀ ਖਡਿਆਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਤੇ ਸਮਾਗਮ ਦੀ ਪ੍ਰਧਾਨਗੀ ਹਰਪਾਲ ਸਿੰਘ ਖਡਿਆਲ ਨੇ ਕੀਤੀ।ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਮੌਕੇ ਸਵ. ਅਨਿਲ ਕੁਮਾਰ ਗੋਇਲ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸੁਸਾਇਟੀ ਵਲੋਂ ਸੰਤ ਲੌਂਗੋਵਾਲ ਸੋਚ ਤੇ ਪਹਿਰਾ ਦਿੰਦੇ ਹੋਏ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।ਉਹਨਾਂ ਸੁਸਾਇਟੀ ਵਲੋਂ ਲੜਕੀਆਂ ਦੀ ਕਿੱਤਾ ਮੁੱਖੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਮੌਜ਼ੂਦਾ ਸਮੇਂ ‘ਚ ਔਰਤਾਂ ਵਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਸ਼ੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਔਰਤਾਂ ਦੀ ਤਰੱਕੀ, ਸੁਰੱਖਿਆ, ਰੁਜ਼ਗਾਰ ਬਹੁਤ ਜਰੂਰੀ ਹੈ।ਸੁਸਾਇਟੀ ਦੇ ਜਨਰਲ ਸਕੱਤਰ ਸ਼ਿਸਨ ਕੁਮਾਰ, ਸਰਬਜੀਤ ਸਿੰਘ ਲੱਡੀ, ਬਾਬਾ ਕਰਨੈਲ ਸਿੰਘ ਨੇ ਲੜਕੀਆਂ ਨੂੰ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਸਤਿਕਾਰ ਵਧਾਉਣ ਦੀ ਗੱਲ ਕਹੀ।
ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟਾਂ ਦੀ ਵੰਡ ਕਰਦਿਆਂ ਵਿਨਰਜੀਤ ਗੋਲਡੀ ਨੇ ਕਿਹਾ ਕਿ ਸੰਸਥਾ ਦੇ ਇਸ ਨਿਵੇਕਲੇ ਉਦਮ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ, ਓਨੀ ਘੱਟ ਹੈ।ਉਹਨਾਂ ਲੜਕੀਆਂ ਨੂੰ ਆਪਣੇ ਪੈਰਾਂ ਉੱਪਰ ਖੜੇ ਹੋਣ ਦੇ ਯੋਗ ਬਣਾਉਣ ਲਈ ਕਿੱਤਾਮੁਖੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਪਣੇ ਵਲੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਉਦਿਆ।ਰਿੰਪੀ ਰਾਣੀ, ਨੇ ਕੇਂਦਰ ਦੀ ਸਮੁੱਚੀ ਰਿਪੋਰਟ ਪੇਸ਼ ਕੀਤੀ।ਪਿੰਡ ਵਲੋਂ ਨਿਰਮਲ ਸਿੰਘ ਨਿੰਮਾ ਤੇ ਰੋਹੀ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਾਬੂ ਚਰਨ ਦਾਸ ਗੋਇਲ, ਮੈਡਮ ਰਜਨੀ ਬਾਲਾ, ਡਾਕਟਰ ਕਰਨਵੀਰ ਸਿੰਘ ਹੈਪੀ, ਰਣਧੀਰ ਵਸ਼ਿਸ਼ਟ, ਮੁਨੀਸ਼ ਕੁਮਾਰ, ਹਰਦੀਪ ਸਿੰਘ ਸਰਪੰਚ, ਹਸਨਦੀਪ ਸਿੰਘ, ਅਮ੍ਰਿਤ ਲਾਲ ਤੇ ਵੱਡੀ ਗਿਣਤੀ ‘ਚ ਨਗਰ ਨਿਵਾਸ ਹਾਜ਼ਰ ਸਨ। ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵਿਨਰਜੀਤ ਗੋਲਡੀ,ਹਰਪਾਲ ਸਿੰਘ ਖਡਿਆਲ, ਪਰਮਿੰਦਰ ਕੁਮਾਰ ਲੌਂਗੋਵਾਲ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕਮੇਟੀ ਪ੍ਰਧਾਨ ਨਿਰਮਲ ਸਿੰਘ, ਨੇ ਸਾਝੇ ਤੌਰ ਤੇ ਕੀਤੀ।
Check Also
‘ਖਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵਨਿਊ’ ਹੁਣ ਬਣਿਆ ‘ਖ਼ਾਲਸਾ ਕਾਲਜ ਰਣਜੀਤ ਐਵਨਿਊ’
ਕਾਲਜ ’ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ ’ਚ ਵਿਦਿਆਰਥੀ ਲੈ ਸਕਣਗੇ ਦਾਖਲੇ – ਛੀਨਾ ਅੰਮ੍ਰਿਤਸਰ, 28 …
Punjab Post Daily Online Newspaper & Print Media