ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ ਸੁਨਾਮ ਸ਼ਹਿਰ ਵਾਸੀਆਂ ਨੂੰ ਬੁਢਾਪਾ,
ਅਪੰਗ ਵਿਧਵਾ ਅਤੇ ਆਸ਼ਰਿਤ ਪੈਨਸ਼ਨਾਂ ਦੇ ਸੈਕਸ਼ਨ ਪੱਤਰ ਆਪਣੀ ਰਿਹਾਇਸ਼ ਵਿਖੇ ਵੰਡੇ ਅਤੇ ਹਲਕਾ ਸੁਨਾਮ ਬਲਾਕ ਸੁਨਾਮ ਦੇ ਵੱਖ ਵੱਖ ਪਿੰਡਾਂ ਬਿਗੜਵਾਲ, ਝਾੜੋਂ, ਸ਼ੇਰੋਂ, ਸ਼ਾਹਪੁਰ ਕਲਾਂ, ਨਮੋਲ, ਲਖਮੀਰਵਾਲਾ ਅਤੇ ਸਿੰਘਪੁਰਾ, ਬਿਸ਼ਨਪੁਰਾ, ਚੱਠੇ ਨਕਟੇ, ਅਕਾਲਗੜ੍ਹ, ਬਖਤੌਰ ਨਗਰ, ਚੋਵਸ ਜਖਪਾਲ, ਜਗਤਪੁਰਾ, ਟਿੱਬੀ, ਮਾਡਲ ਟਾਊਨ, ਬੀਰ ਕਲਾਂ ਆਦਿ ਪਿੰਡਾਂ ਵਿੱਚ ਪੰਜਾਬ ਸਰਕਾਰ ਦੁਆਰਾ ਲੋਕ ਹਿੱਤ ਅਧੀਨ ਚਲ ਰਹੀਆਂ ਸਕੀਮਾਂ ਤਹਿਤ ਜੋ ਨਵੀਆਂ ਪੈਨਸ਼ਨਾਂ ਲਗਵਾਈਆਂ ਗਈਆਂ ਹਨ ਉਨ੍ਹਾਂ ਦੇ ਸੈਂਕਸ਼ਨ ਪੱਤਰ ਟੀਮ ਦਾਮਨ ਬਾਜਵਾ ਤੇ ਕਾਂਗਰਸੀ ਵਰਕਰਾਂ ਦੁਆਰਾ ਘਰ-ਘਰ ਜਾਕੇ ਵੰਡੇ ਜਾ ਰਹੇ ਹਨ।ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਸਾਡਾ ਦਫ਼ਤਰ ਪਹਿਲੇ ਦਿਨ ਤੋਂ ਹੀ ਪਿੰਡਾਂ ਤੇ ਸ਼ਹਿਰਾਂ ਵਿੱਚ ਕੈਂਪ ਲਗਾ ਰਿਹਾ ਹੈ ਅਤੇ ਅੱਜ ਸ਼ਹਿਰ ਸੁਨਾਮ ਦੀਆਂ ਲਗਭਗ 165 ਪੈਨਸ਼ਨਾਂ ਦੇ ਸੈਕਸ਼ਨ ਪੱਤਰ ਵੰਡੇ ਅਤੇ ਬਾਕੀ ਬਲਾਕ ਸੁਨਾਮ ਦੇ ਪਿੰਡਾਂ ਵਿੱਚ 370 ਦੇ ਕਰੀਬ ਸਾਡੀ ਦਫਤਰ ਟੀਮ ਵਲੋਂ ਸਮੂਹ ਵਰਕਰਾਂ ਦੇ ਸਹਿਯੋਗ ਨਾਲ ਘਰ ਘਰ ਪਹੁੰਚ ਕੇ ਆਪ ਪੈਨਸ਼ਨਾਂ ਦੇ ਸੈਂਕਸ਼ਨ ਲੈਟਰ ਵੰਡੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਸੈਂਕਸ਼ਨ ਪੱਤਰ ਰਹਿ ਗਏ ਹਨ ਉਹ ਹਮੇਸ਼ਾਂ ਦੀ ਤਰ੍ਹਾਂ ਸਾਡੀ ਦਫ਼ਤਰ ਟੀਮ ਵਲੋਂ ਘਰੋਂ-ਘਰੀਂ ਜਾ ਕੇ ਹੀ ਵੰਡੇ ਜਾਣਗੇ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media