Wednesday, September 16, 2026

ਮੁੱਖ ਮੰਤਰੀ ਚੰਨੀ ਨੇ ਘਾਬਦਾਂ ਵਿਖੇ ਮੈਡੀਕਲ ਕਾਲਜ ਤੇ ਸੀਮੇਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ ) – ਮਾਲਵਾ ਖੇਤਰ ਦੇ ਸਿਹਤ ਢਾਂਚੇ ਨੂੰ ਅੱਜ ਵੱਡਾ ਹੁਲਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਘਾਬਦਾਂ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਨਾਲ ਮਿਲਿਆ।
                  ਸੰਗਰੂਰ ਉਤਰੀ ਭਾਰਤ ਦੀ ਪਹਿਲੀ ਮੈਡੀਸਿਟੀ ਬਣਨ ਦੇ ਰਾਹ ਪਿਆ ਹੈ।457 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮੈਡੀਕਲ ਕਾਲਜ ਨਾਲ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਘੇਰਾ ਹੋਰ ਵਸੀਹ ਹੋਵੇਗਾ, ਜੋ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸੰਸਦ ਮੈਂਬਰ ਹੁੰਦਿਆਂ ਹੋਂਦ ਵਿੱਚ ਆਇਆ ਤੇ ਲੱਖਾਂ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਹੈ।ਇਸ ਦੇ ਨਾਲ ਨਾਲ ਇੱਥੇ ਟਾਟਾ ਕੈਂਸਰ ਹਸਪਤਾਲ ਵੀ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।
               ਮੁੱਖ ਮੰਤਰੀ ਚੰਨੀ ਨੇ ਫ਼ਤਹਿਗੜ੍ਹ ਛੰਨਾ-ਦੇਹ ਕਲਾਂ ਵਿਖੇ ਸੀਮੇਂਟ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।700 ਕਰੋੜ ਰੁਪਏ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ ਸਦਕਾ  ਖੇਤਰ ਦੇ ਅਰਥਚਾਰੇ ਨੂੰ ਵੱਡਾ ਹੁੰਗਾਰਾ ਮਿਲੇਗਾ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਅਥਾਹ ਮੌਕੇ ਪੈਦਾ ਹੋਣਗੇ।
                  ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੀ ਕੁਰਬਾਨੀ ਨੂੰ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।ਉਨ੍ਹਾਂ ਕਿਹਾ ਕਿ ਇਹ ਯਾਦਗਾਰ ਕਿਸਾਨੀ ਦੀ ਪ੍ਰਾਪਤੀ ਸਾਂਭਣ ਅਤੇ ਉਨ੍ਹਾਂ ਦੀ ਗਾਥਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣ ਦਾ ਜ਼ਰੀਆ ਹੈ।
ਕੈਬਨਿਟ ਮੰਤਰੀ ਸਿੰਗਲਾ ਨੇ ਚੰਨੀ ਨੂੰ ਬਨਾਸਰ ਬਾਗ ਵਿਖੇ ਜਸ਼ਨ ਏ ਵਿਰਾਸਤ ਵਿਰਾਸਤੀ ਮੇਲੇ ਦੇ ਉਦਘਾਟਨ ਦੀ ਅਪੀਲ ਕੀਤੀ ਜੋ ਕਿ ਮੁੱਖ ਮੰਤਰੀ ਨੇ ਪ੍ਰਵਾਨ ਕੀਤੀ।ਇਹ ਮੇਲੇ ਤਿੰਨ ਦਿਨ 14 ਤੋਂ 16 ਦਸੰਬਰ ਤੱਕ ਚੱਲੇਗਾ।ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ ਬਨਾਸਰ ਬਾਗ ਦੀ ਪੁਰਾਤਨ ਦਿੱਖ ਕਾਇਮ ਰੱਖਦਿਆਂ ਵਿਰਾਸਤੀ ਗੇਟ ਦੀ ਵੀ ਪੂਰੀ ਸੰਭਾਲ ਹੋਵੇਗੀ।
                    ਮੁੱਖ ਮੰਤਰੀ ਚੰਨੀ ਤੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਲੋਕ ਮਿਲਣੀਆਂ ਮੌਕੇ ਸੰਗਰੂਰ ਵਿਖੇ ਭਰਵਾਂ ਸਵਾਗਤ ਕੀਤਾ ਗਿਆ।ਸਿੰਗਲਾ ਨੇ ਮੁੱਖ ਮੰਤਰੀ ਦੇ ਸੰਗਰੂਰ ਪੁੱਜਣ ਅਤੇ ਇੱਥੇ ਦੋ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਪੂਰੇ ਖੇਤਰ ਦੀ ਬਿਹਤਰੀ ਵਿੱਚ ਅਹਿਮ ਯੋਗਦਾਨ ਪਾਉਣਗੇ।
               ਮੁੱਖ ਮੰਤਰੀ ਚੰਨੀ ਨੇ ਸਦਾ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਦੁਹਰਾਈ।ਉਨ੍ਹਾਂ ਨੇ ਸਿੰਗਲਾ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯਕੀਨ ਕਰਨਾ ਔਖਾ ਹੈ ਕਿ ਕੋਈ ਵਿਧਾਇਕ ਕੇਵਲ ਪੰਜ ਸਾਲ ਵਿੱਚ ਐਨਾ ਜ਼ਿਆਦਾ ਕੰਮ ਕਰ ਸਕਦਾ ਹੈ।
                   ਮੁੱਖ ਮੰਤਰੀ ਦੀ ਸੰਗਰੂਰ ਫੇਰੀ ਨੇ ਕਾਂਗਰਸ ਪਾਰਟੀ ਦੀ ਲੋਕਾਂ ਵਿੱਚ ਹਰਮਨ ਪਿਆਰਤਾ ‘ਤੇ ਮੋਹਰ ਲਾਈ। ਮੁੱਖ ਮੰਤਰੀ ਚੰਨੀ ਅਤੇ ਵਿਜੇਇੰਦਰ ਸਿੰਗਲਾ ਦੇ ਹਰ ਸਮਾਗਮ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੇ ਪੁੱਜ ਕੇ ਕਾਂਗਰਸ ਪ੍ਰਤੀ ਆਪਣੇ ਸਮਰਥਨ ਦਾ ਪ੍ਰਗਟਾਵਾ ਕੀਤਾ ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …