ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਸਟ੍ਰਿਕ ਸਕਿੱਲ ਕਮੇਟੀ ਦੀ ਮੀਟਿੰਗ ਡਿਪਟੀ ਕਮਿਸਨਰ ਸੰਯਮ ਅਗਰਵਾਲ ਦੀ ਪ੍ਰਧਾਨਗੀ ਵਿੱਚ ਜਿਲ੍ਹਾ
ਪ੍ਰਬੰਧਕੀ ਕੰਪਲੈਕਸ ਵਿਖੇ ਵਿਖੇ ਆਯੋਜਿਤ ਕੀਤੀ ਗਈ।ਮੀਟਿੰਗ ਵਿੱਚ ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ, ਕੁੰਵਰ ਡਾਵਰ ਸਹਾਇਕ ਲੇਬਰ ਕਮਿਸ਼ਨਰ, ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ, ਪਲਵ ਜਿਲ੍ਹਾ ਭਲਾਈ ਅਫਸਰ, ਮਨੋਜ ਕੁਮਾਰ ਵਾਈਲਡ ਲਾਈਫ ਫੋਰੈਸਟ ਅਫਸਰ, ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ, ਪ੍ਰਦੀਪ ਬੈਂਸ ਜਿਲ੍ਹਾ ਮਿਸ਼ਨ ਮੈਨੇਜਰ, ਸਿਥਾਰਥ ਡਿਸਟ੍ਰਿਕ ਡਿਵੈਲਪਮੈਂਟ ਫੈਲੋਜ਼, ਕੁਨਾਲ ਖੰਨਾ ਮਹਾਤਮਾ ਗਾਂਧੀ ਨੇਸਨਲ ਫੈਲੋ, ਅਸ਼ਵਨੀ ਕੁਮਾਰ, ਵਿਜੈ ਕੁਮਾਰ ਮੈਨੇਜਰ ਮੋਬਲਾਈਜੇਸ਼ਨ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਮੀਟਿੰਗ ਦਾ ਉਦੇਸ਼ ਜਿਲ੍ਹੇ ਅੰਦਰ ਬੇਰੋਜ਼ਗਾਰ ਨੋਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਰੋਜਗਾਰ ਕਰਕੇ ਅਜੀਵਿਕਾ ਕਮਾਉਣ ਦੇ ਕਾਬਲ ਬਣਾਉਣਾ ਹੈ।ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਜਿਲ੍ਹਾ ਕਮੇਟੀ ਦੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਜਿਆਦਾ ਤੋਂ ਜਿਆਦਾ ਨੋਜਵਾਨਾਂ ਲਈ ਰੋਜ਼ਗਾਰ ਦੇ ਮੋਕੇ ਪੈਦਾ ਕਰਨ ਲਈ ਸਕਿਲ ਕਰੋਸਾਂ ਨੂੰ ਸ਼ੁਰੂ ਕਰਵਾਇਆ ਜਾਵੇ।ਉਨ੍ਹਾਂ ਧਾਰ ਕਲ੍ਹਾ ਬਲਾਕ ਪੱਧਰ ਨੂੰ ਉਚਾ ਚੁੱਕਣ ਲਈ ਹੋਮ ਸਟੇ ਹੋਸਟਲ ਖੋਲਣ ਲਈ ਯੋਜਨਾ ਤਿਆਰ ਕਰਕੇ ਕਾਰਜ਼ਜ ਕਰਨ ਲਈ ਵੀ ਹਦਾਇਤਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਸਕਿੱਲ ਡਿਵੈਲਪਮੈਟ ਅਧੀਨ ਚੱਲ ਰਹੀ ਕੋਵਿਡ ਫਰੰਟ ਲਾਈਨ ਵਰਕਰਾਂ ਤੋਂ ਬਾਅਦ ਉਨ੍ਹਾ ਦੀਆਂ ਸੇਵਾਵਾਂ ਸਿਵਲ ਹਸਪਤਾਲ ਅੰਦਰ ਲਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ‘ਮੇਰਾ ਕਾਮ ਮੇਰਾ ਮਾਣ’ ਸਕੀਮ ਅਧੀਨ ਵੱਧ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਪਹਿਲ ਕੀਤੀ ਜਾਵੇ।
ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ ਅਧੀਨ ਜਿਆਦਾ ਤੋਂ ਜਿਆਦਾ ਸੈਲਫ ਹੈਲਪ ਗਰੁੱਪ ਤਿਆਰ ਕਰਵਾਏ ਜਾਣ ਤਾਂ ਜੋ ਜਿਲ੍ਹੇ ਅੰਦਰ ਸੇਲਫ ਹੈਲਪ ਗਰੁਪ ਅਧੀਨ ਕੰਮ ਕਰ ਰਹੀਆਂ ਮਹਿਲਾਵਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾਵੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media