ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਚਾਇਨਾ ਡੋਰ ਦੇ ਗੱਟੂ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲੀਸ ਨੇ ਪਾਬੰਦੀਸ਼ੁਦਾ
ਚਾਇਨਾ ਡੋਰ ਦੇ 18 ਗੱਟੂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਮਿਲੀ ਸੂਚਨਾ ਅਨਸਾਰ ਏ.ਡੀ.ਸੀ.ਪੀ-3 ਹਰਪਾਲ ਸਿੰਘ ਅਤੇ ਏ.ਸੀ.ਪੀ ਪੂਰਬੀ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਵੇਰਕਾ ਮੁਖੀ ਹਰਪ੍ਰੀਤ ਕੌਰ ਐਸ.ਆਈ ਦੀ ਨਿਗਰਾਨੀ ਹੇਠ ਮੁਖਬਰ ਦੀ ਸੂਚਨਾ ‘ਤੇ ਏ.ਐਸ.ਆਈ ਜੀਵਨ ਸਿੰਘ ਇੰਚਾਰਜ਼ ਪੁਲੀਸ ਚੋਕੀ ਮੂਧਲ ਨੇ ਸਮੇਤ ਪੁਲੀਸ ਪਾਰਟੀ ਦੋਰਾਨੇ ਨਾਕਾਬੰਦੀ ਨਿਸ਼ਾ ਕੌਰ ਪਤਨੀ ਨਿਰਵੈਰ ਸਿੰਘ ਵਾਸੀ ਪਿੰਡ ਮੂਧਲ (ਕਲੋਨੀ) ਅੰਮ੍ਰਿਤਸਰ ਪਾਸੋਂ ਚਾਇਨਾ ਡੋਰ ਦੇ 18 ਗੱਟੂ ਬਰਾਮਦ ਕੀਤੇ ਹਨ।ਪੁਲੀਸ ਵਲੋਂ ਮੁਕੱਦਮਾ ਦਰਜ਼ ਕਰਨ ਉਪਰੰਤ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media