Wednesday, July 29, 2026

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਬੇਅਦਬੀ ਦੀ ਘਟਨਾ ‘ਤੇ ਵੱਡੀ ਸਾਜਿਸ਼ ਦਾ ਸ਼ੱਕ ਜਤਾਇਆ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੀ ਮੰਦਭਾਗੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਇਸ `ਤੇ ਵੱਡੀ ਸਾਜਿਸ਼ ਦਾ ਸ਼ੱਕ ਜਤਾਇਆ ਹੈ।ਇਹ ਘਟਨਾ ਬਹੁਤ ਮੰਦਭਾਗੀ ਤੇ ਗੁਰੂ ਰਾਮ ਦਾਸ ਜੀ ਦੇ ਦਰਬਾਰ ਦੀ ਬੇਅਦਬੀ ਦੀ ਸਾਜਿਸ਼ ਹੈ।ਸੀ.ਸੀ.ਟੀ.ਵੀ ਫੁਟੇਜ਼ ਤੋਂ ਜਾਂਚ ਲਈ ਪੁਲਿਸ ਨੂੰ ਸਹਿਯੋਗ ਕਰਾਂਗੇ।ਉਨਾਂ ਕਿਹਾ ਕਿ ਸੇਵਾਦਾਰਾਂ ਵਲੋਂ ਉਸ ਨੁੰ ਮੌਕੇ ‘ਤੇ ਕਾਬੂ ਕਰਕੇ ਬੇਅਦਬੀ ਰੋਕਣ ਦੀ ਸੇਵਾ ਸਾਰੇ ਸੇਵਾਦਾਰਾਂ ਤੋਂ ਆਪ ਲਈ ਹੈ।ਇਸੇ ਤਰਾਂ ਸ੍ਰੀ ਅਨੰਦਪੁਰ ਸਾਹਿਬ ਦੀ ਘਟਨਾ ਸਬੰਧੀ ਉਹ ਐਸ.ਐਸ.ਪੀ ਸਾਹਿਬ ਨੂੰ ਮਿਲੇ ਸਨ ਤਾਂ ਪੁਲਿਸ ਕਹਿੰਦੀ ਹੈ ਕਿ ਇਹ ਵਿਅਕਤੀ ਅੰਡਰ ਡਿਪਰੈਸ਼ਨ ਤੇ ਮੈਂਟਲੀ ਰਿਟਾਇਰਡ ਹੈ।ਜਦ ਸਾਰੇ ਰਸਤੇ ਬੰਦ ਹੋਣ ਤਾਂ ਲੋਕ ਆਪਣਾ ਰਾਹ ਅਖਤਿਆਰ ਕਰ ਦੇ ਹਨ।
            ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰਲੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਪੁਰੇ ਚੁਸਤ ਦਰੁਸਤ ਹਨ।ਸੀ.ਸੀ.ਟੀ.ਵੀ ਮੁਲਾਜ਼ਮ ਅਤੇ ਟਾਸਕ ਫੋਰਸ ਸਰਗਰਮ ਹੈ।ਅੱਜ ਕੋਤਾਹੀਆਂ ਨਾ ਹੋਣ ਲਈ ਤਾਇਨਾਤ ਟਾਸਕ ਫੋਰਸ ਅਤੇ ਅਰਦਾਸੀਆ ਸਿੰਘ ਨੇ ਵੱਡੀ ਬੇਅਦਬੀ ਬਚਾਈ ਹੈ।ਉਨਾਂ ਕਿਹਾ ਕਿ ਸਮੇਂ ਸਮੇਂ ਵਾਪਰਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਾ ਹੋਣ ਕਰਕੇ ਅਜਿਹੀਆਂ ਘਟਨਾਵਾਂ ਵਧਦੀਆਂ ਹਨ।ਕਾਂਗਰਸ ਸਰਕਾਰ ਨੇ ਪੰਜ ਸਾਲ ਇਨਸਾਫ ਨਹੀਂ ਦਿੱਤਾ।ਇਹ ਡੂੰਘੀ ਸਾਜਿਸ਼ ਹੌਲੀ ਹੌਲੀ ਬੇਨਕਾਬ ਹੋਵੇਗੀ।ਇਸ ਲਈ ਸਰਕਾਰੀ ਲਾਪ੍ਰਵਾਹੀ ਜਿੰਮੇਦਾਰ ਹੈ।ਸਰਕਾਰ ਦੀ ਅਸਫਲਤਾ ਉਸ ਸਮੇਂ ਵੀ ਸਾਹਮਣੇ ਆਈ ਜਦ ਪਰਸੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਜੋ ਬੰਦਾ ਫੜਵਾਇਆ ਸੀ, ਉਸ ਨੂੰ ਪੁਲਿਸ ਵਲੋਂ ਜੇਲ ਭੇਜ ਦਿੱਤਾ ਗਿਆ ਹੈ।ਦੋਸ਼ੀਆਂ ਨੂੰ ਦੂਜੇ ਦਿਨ ਜਮਾਨਤ ਮਿਲ ਜਾਂਦੀ ਹੈ।ਉਨਾਂ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ।ਜਦ ਲੋਕਾਂ ਨੂੰ ਇਨਸਾਫ ਨਾ ਮਿਲੂ ਤਾਂ ਅੱਕ ਕੇ ਲੋਕ ਆਪ ਅਜਿਹਾ ਕੁੱਝ ਕਰਦੇ ਹਨ।ਸਰਕਾਰਾਂ ਸੁੱਤੀਆਂ ਪਈਆਂ ਹਨ।ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਮੌਤ ਦੀ ਸਜ਼ਾ ਹੋਵੇ।ਉਨਾਂ ਕਿਹਾ ਕਿ ਕਨੂੰਨ ਵਿੱਚ ਸਖਤ ਧਾਰਾਵਾਂ ਜੋੜਣ ਲਈ ਬਿਲ ਪੇਸ਼ ਕਰਨਾ ਔਖਾ ਨਹੀਂ।295 ਦੀ ਧਾਰਾ ‘ਚ ਸੋਧ ਕੀਤੀ ਜਾਵੇ ਅਤੇ ਦੋਸ਼ੀ ਫਾਹੇ ਲਾਏ ਜਾਣ ਤਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪੈ ਸਕਦੀ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਮਾਮਲੇ ਦੀ ਸਹੀ ਜਾਂਚ ਕੀਤੀ ਜਾਵੇ।ਸਰਕਾਰਾਂ ਸਭ ਕੁੱਝ ਕਰ ਸਕਦੀਆਂ ਹਨ।ਉਨਾਂ ਅਪੀਲ਼ ਕੀਤੀ ਕਿ ਸਿੱਖ ਸੰਗਤਾਂ ਆਪਣੀਆਂ ਭਾਵਨਾਵਾਂ ‘ਤੇ ਕਾਬੂ ਰੱਖਣ।ਦੋਸ਼ੀ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਗਈ ਹੈ।

Check Also

‘ਕਾਗਜ਼ ਦੇ ਫੁੱਲ’ ਨਕਲੀ ਫੁੱਲ ਬਣਾਉਣ ਦੀ ਵਰਕਸ਼ਾਪ

ਅੰਮ੍ਰਿਤਸਰ, 28  ਜੁਲਾਈ (ਜਗਦੀਪ ਸਿੰਘ) — ਖੇਤਰ ਵਿੱਚ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ …