ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਵਿਅਕਤੀ ਵਲੋਂ ਬੇਅਦਬੀ, ਦੀ ਕੋਸ਼ਿਸ਼ ਕਰਨ ਦੀ ਭਾਵਨਾ ਨਾਲ
ਜੰਗਲਾ ਟੱਪਣਾ ਬਹੁਤ ਦੁੱਖਦਾਈ, ਮੰਦਭਾਗਾ ਤੇ ਹਿਰਦੇ ਵਲੂੰਧਰਣ ਵਾਲਾ ਹੈ।ਅੱਜ ਜਾਰੀ ਇੱਕ ਬਿਆਨ ਵਿੱਚ ਨਿਹੰਗ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਹੈ ਕਿ ਇਹ ਬੇਹੱਦ ਅਫਸੋਸ ਵਾਲੀ ਘਟਨਾ ਹੈ।ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਦਿ ਅਸਥਾਨਾਂ ਪੁਰ ਅਜਿਹੀਆਂ ਅਸਹਿਣਯੋਗ ਘਟਨਾਵਾਂ ਵਾਪਰੀਆਂ ਹਨ।ਹੁਣ ਸੰਗਤ ਵੱਲੋਂ ਦੋਸ਼ੀ ਨੂੰ ਜੋ ਸਜ਼ਾ ਦਿੱਤੀ ਗਈ ਹੈ ਉਹ ਉਸੇ ਦਾ ਹੀ ਭਾਗੀ ਸੀ।ਉਨਾਂ ਕਿਹਾ ਕਿ ਜੋ ਵੀ ਵਿਅਕਤੀ ਅਜਿਹੀ ਭਾਵਨਾ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਆਵੇਗਾ, ਉਸ ਦਾ ਏਹੋ ਜਿਹਾ ਹੀ ਹਸ਼ਰ ਹੋਵੇਗਾ।ਸਰਕਾਰਾਂ ਅਜਿਹੇ ਵਿਅਕਤੀਆਂ ਨੂੰ ਰੋਕਣ ਤੇ ਇਨ੍ਹਾਂ ਦੇ ਪਿੱਛੇ ਕੰਮ ਕਰਨ ਵਾਲਿਆਂ ਦੀ ਅਸਲੀਅਤ ਸਾਹਮਣੇ ਲਿਆਉਣ ਵਿੱਚ ਅਸਫਲ ਰਹੀਆਂ ਹਨ।
ਉਨ੍ਹਾਂ ਅਫਸੋਸ ਨਾਲ ਕਿਹਾ ਕਿ ਕਪੂਰਥਲਾ ਸੁਭਾਨਪੁਰ ਰੋਡ ‘ਤੇ ਅੱਡਾ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਸਥਾਨਕ ਸਿੱਖਾਂ ਨੇ ਕਾਬੂ ਕੀਤਾ ਹੈ।ਜਿਸ ਨੇ ਮੰਨਿਆ ਹੈ ਕਿ ਸਾਨੂੰ ਦਿੱਲੀ ਤੋਂ ਪੈਸੇ ਦੇ ਕੇ ਭੇਜਿਆ ਗਿਆ ਹੈ।ਉਨਾਂ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਕਮੇਟੀਆਂ, ਸੇਵਾਦਾਰਾਂ, ਸਥਾਨਕ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਕਰਨ ਲਈ ਜਿੰਮੇਵਾਰੀ ਨਾਲ ਪਹਿਰਾ ਦੇਣ।ਉਨਾਂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਿੱਤੇ ਜਾਣ ਵਾਲੇ ਪ੍ਰਸਾਦਿ ਦੀ ਪੈਕਿੰਗ ਵਿੱਚ ਸਿਗਰਟ ਦੀ ਮਸ਼ਹੂਰੀ ਵਾਲੀ ਇਤਰਾਜ਼ਯੋਗ ਸਮੱਗਰੀ ਪ੍ਰਿੰਟ ਹੋਣ ਨੂੰ ਵੀ ਦੁਖਦਾਈ ਤੇ ਮੰਦਭਾਗੀ ਦੱਸਿਆ ਹੈ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media