ਇਹਨਾਂ ਰਵਾਇਤੀ ਪਾਰਟੀਆਂ ਤੋਂ ਲੋਕ ਚਾਹੁੰਦੇ ਹਨ ਸੱਤਾ ਪਰਿਵਰਤਨ – ਸੱਗੂ, ਮੱਲ੍ਹੀ
ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ) – ਸਥਾਨਕ ਏਅਰ ਪੋਰਟ ਰੋਡ ਵਿਖੇ ਪੰਜਾਬ ਲੋਕਹਿੱਤ ਪਾਰਟੀ ਦੇ ਮਾਝਾ ਜ਼ੋਨ ਦਫਤਰ ਦਾ ਉਦਘਾਟਨ ਪਾਰਟੀ ਪ੍ਰਧਾਨ
ਮਲਕੀਤ ਸਿੰਘ ਬੀਰਮੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਕੀਤਾ ਗਿਆ।ਪ੍ਰਧਾਨ ਬੀਰਮੀ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ, ਜਦ ਕਿ ਇਸ ਦੇ ਉਲਟ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਲੋਕਾਂ ਨੂੰ ਤਰਾਂ ਤਰਾਂ ਦੇ ਲਾਲਚ ਦੇ ਕੇ ਭਰਮਾ ਰਹੀਆਂ ਹਨ ਤੇ ਵੋਟਾਂ ਦੀ ਰਾਜਨੀਤੀ ਖੇਡਦੇ ਹੋਇਆ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੁਫਤਖੋਰ ਬਣਾ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ, ਸਿੱਖਿਆ, ਸੇਹਤ, ਅਤੇ ਰੋਟੀ, ਕਪੜਾ ਮਕਾਨ ਦੀ ਲੋੜ ਹੈ।ਅੱਜ ਵੀ ਪੰਜਾਬ ਦਾ ਓ.ਬੀ.ਸੀ, ਐਸ.ਸੀ ਵਰਗ ਅਤੇ ਆਰਥਿਕ ਤੌਰ ‘ਤੇ ਪੱਛੜਿਆ ਹੈ।ਉਹ ਉਸੇ ਹੀ ਜਗ੍ਹਾ ‘ਤੇ ਖੜਾ ਹੈ ਜਿਥੇ ਪਿੱਛਲੇ 74 ਸਾਲਾਂ ਤੋਂ ਸੀ।ਇਸ ਸਾਰੇ ਦੁਖਾਂਤ ਨੂੰ ਵੇਖਦੇ ਹੋਏ ਪੰਜਾਬ ਦੇ ਓ.ਬੀ.ਸੀ ਵਰਗ ਦੇ ਲੋਕਾਂ ਨੇ ਮਜ਼ਬੂਰਨ ਪੰਜਾਬ ਲੋਕਹਿੱਤ ਪਾਰਟੀ ਦਾ ਗਠਨ ਕਰਨਾ ਪਿਆ ਹੈ।ਇਹ ਪਾਰਟੀ ਪੰਜਾਬ ਦੇ ਮੌਜ਼ੂਦਾ ਸਿਸਟਮ ਨੂੰ ਬਦਲਣ ਲਈ ਵਚਨਬੱਧ ਹੈ ਅਤੇ ਪੰਜਾਬ ਦੇ ਵਿਕਾਸ ਅਤੇ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਬਹਾਲ ਕਰੇਗੀ।ਉਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਅਤੇ ਹੁਣ ਇਹ ਵੋਟ ਬੈਂਕ ਬਨਣ ਵਾਲੇ ਨਹੀ ਹਨ।ਹੁਣ ਇਹ ਆਪਣੀ ਮੱਤ ਦਾ ਸਹੀ ਇਸਤੇਮਾਲ ਕਰਨਗੇ।ਵੱਖ ਵੱਖ ਪਾਰਟੀਆਂ ਵਿੱਚ ਬੈਠੇ ਪੰਜਾਬ ਦੇ ਓ.ਬੀ.ਸੀ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਉਨਾਂ ਕਿਹਾ ਕਿ ਹੁਣ ਉਹਨਾਂ ਦਾ ਆਪਣਾ ਘਰ ਪੰਜਾਬ ਲੋਕਹਿੱਤ ਪਾਰਟੀ ਬਣ ਗਿਆ ਹੈ।ਇਸ ਲਈ ਉਹ ਆਪਣੇ ਘਰ ਵਾਪਸ ਆਉਣ ਅਤੇ 2022 ਦੀ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਮੋਹਰੀ ਬਣ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਿਕਾਸ ਕਰਨ।
ਨਰਿੰਦਰ ਸਿੰਘ ਸੱਗੂ ਅਤੇ ਕੁਲਵੰਤ ਸਿੰਘ ਮੱਲ੍ਹੀ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸੱਤਾ ਪਰਿਵਰਤਨ ਦੀ ਅਹਿਮ ਲੋੜ ਹੈ ਅਤੇ ਪੰਜਾਬ ਦੇ ਲੋਕ ਵੀ ਇਹਨਾਂ ਭਾਈ-ਭਤੀਜਾਵਾਦ ਦੀਆਂ ਪਾਰਟੀਆਂ ਤੋਂ ਦੁੱਖੀ ਹੋ ਚੁੱਕੇ ਹਨ।ਪੰਜਾਬ ਲੋਕਹਿੱਤ ਪਾਰਟੀ ਪੰਜਾਬ ਦੇ ਲੋਕਾਂ ਦੇ ਸਮਾਜਿਕ, ਆਰਥਿਕ ਵਿਕਾਸ, ਸਿੱਖਿਆ, ਸੇਹਤ ਅਤੇ ਸੱਤਾ ਪਰਿਵਰਤਨ ਲਈ ਵਚਨਬੱਧ ਹੋਵੇਗੀ।
ਇਸ ਮੌਕੇ ਕਿਸ਼ਨ ਬਾਮੋਤਰਾ ਸੂਬਾ ਜਰਨਲ ਸਕੱਤਰ, ਗੁਰਮੇਜ ਸਿੰਘ ਮਠਾਰੂ ਜਰਨਲ ਸਕੱਤਰ, ਰਮੇਸ਼ ਰਾਨੀ ਵਾਇਸ ਪ੍ਰਧਾਨ ਇਸਤਰੀ ਵਿੰਗ ਪੰਜਾਬ, ਸੋਹਣ ਲਾਲ ਬਲੱਗਣ ਸਪੋਕਸਮੈਨ, ਕੁਲਦੀਪ ਸਿੰਘ ਵਾਇਸ ਪ੍ਰਧਾਨ, ਰਮੇਸ਼ ਕੁਮਾਰ ਗੁਰਦਾਸਪੁਰ, ਰਜਿੰਦਰ ਸਫਰ ਜਰਨਲ ਸਕੱਤਰ, ਸਤਬੀਰ ਸਿੰਘ ਸਕੱਤਰ, ਗੁਰਮੱਖ ਸਿੰਘ ਸਕੱਤਰ, ਕੁਲਦੀਪ ਸਿੰਘ ਮੱਲ੍ਹੀ ਜਿਲਾ ਵਾਇਸ ਪ੍ਰਧਾਨ, ਸੁਰਜੀਤ ਸਿੰਘ ਜਿਲਾ ਜਰਨਲ ਸਕੱਤਰ, ਤਰਲੋਚਨ ਸਿੰਘ, ਮੋਹਨ ਲਾਲ ਪਠਾਨਕੋਟ, ਵਰਿੰਦਰ ਸਿੰਘ, ਹਰਜਿੰਦਰ ਸਿੰਘ, ਡਾ. ਬਿਕਰਮਜੀਤ ਸਿੰਘ ਆਦਿ ਮਾਝਾ ਜ਼ੋਨ ਦੇ ਅਹੁੱਦੇਦਾਰ ਹਾਜ਼ਰ ਸਨ
Punjab Post Daily Online Newspaper & Print Media