ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਟਰੈਫਿਕ ਐਜੂਕੇਸ਼ਨ ਸੈਲ ਵਲੋਂ ਬੀਬੀ ਕੌਲਾਂ ਜੀ ਪਬਲਿਕ ਸੀਨੀਅਰ ਸਕੈਡਰੀ ਸਕੂਲ ਤਰਨ-ਤਾਰਨ ਰੋਡ ਵਿਖੇ
ਸਕੂਲੀ ਵਾਹਣਾਂ ਦੇ ਡਰਵਾਈਵਰਾਂ ਨਾਲ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਸਕੂਲੀ ਵਹੀਕਲ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਣੂ ਕਰਵਾਇਆ ਗਿਆ।ਉਨਾਂ ਨੂੰ ਸਕੂਲ ਵਾਹਣਾਂ ਦੇ ਵਿੱਚ ਹੈਲਪਰ ਲਾਜ਼ਮੀ ਰੱਖਣ ਅਤੇ ਬੱਚਿਆਂ ਨੂੰ ਬੱਸ ਵਿੱਚ ਬਿਠਾਉਣ ਅਤੇ ਉਤਾਰਨ ਸਮੇਂ ਵਾਹਣ ਚੰਗੀ ਤਰਾਂ ਰੋਕਣ ਦੀ ਹਦਾਇਤ ਕੀਤੀ ਗਈ।ਇਸ ਤੋਂ ਇਲਾਵਾ ਧੁੰਦ ਦਾ ਸੀਜ਼ਨ ਹੋਣ ਕਰਕੇ ਡਰਾਈਵਿੰਗ ਹੌਲੀ ਕਰਨ ਅਤੇ ਹੈਡ ਲਾਈਟਾਂ ਆਨ ਕਰਕੇ ਚੱਲਣ, ਡਰਿੰਕ ਐਂਡ ਡਰਾਇਵ ਤੇ ਓਵਰਲੋਡਿੰਗ ਨਾ ਕਰਨ, ਰੈਡ ਲਾਇਟ ਜੰਪ ਨਾ ਕਰਨ ਬਾਰੇ ਕਿਹਾ ਗਿਆ।
ਇਸ ਮੌਕੇ ਪਰ ਐਚ.ਸੀ ਸਲਵੰਤ ਸਿੰਘ ਟਰੈਫਿਕ ਐਜ਼ੂਕੇਸ਼ਨ ਸੈਲ ਅਤੇ ਭੁਪਿੰਦਰ ਸਿੰਘ ਟਰਾਂਸਪੋਰਟ ਇੰਚਾਰਜ਼ ਅਤੇ ਹਰਿੰਦਰ ਸਿੰਘ ਮੌਜ਼ੂਦ ਸਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media