ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਅਖਿਲ ਭਾਰਤੀ ਸਵਰਨਕਾਰ ਸੰਘ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕਾਲੇਸ਼ਾਹ ਦੀ ਅਗਵਾਈ ‘ਚ ਅਜੀਤ ਨਗਰ
ਵਿਖੇ ਹੋਈ। ਜਿਸ ਵਿੱਚ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਤੇ ਪੰਜਾਬ ਪ੍ਰਧਾਨ ਅਸ਼ਵਨੀ ਨਾਮੇਸ਼ਾਹ ਮੁੱਖ ਮਹਿਮਾਨ ਤੌਰ ‘ਤੇ ਹਾਜ਼ਰ ਹੋਏ।ਜਿਨ੍ਹਾਂ ਵਲੋਂ ਵਾਟਰ ਸਪਲਾਈ `ਤੇ ਸੀਵਰੇਜ਼ ਬੋਰਡ ਪੰਜਾਬ ਦੇ ਚੇਅਰਮੈਨ ਪਰਗਟ ਸਿੰਘ ਧੁੰਨਾ ਨੂੰ ਅਖਿਲ ਭਾਰਤੀ ਸਵਰਨਕਾਰ ਸੰਘ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਜਗਜੀਤ ਸਿੰਘ ਬੱਬਰ ਨੂੰ ਕੌਮੀ ਉਪ ਪ੍ਰਧਾਨ, ਕਰਨ ਸਹਿਦੇਵ ਤੇ ਕੰਵਲਜੀਤ ਸਿੰਘ ਧੁੰਨਾ ਦੋਨਾਂ ਨੂੰ ਸਕੱਤਰ ਪੰਜਾਬ ਨਿਯੁੱਕਤ ਕੀਤਾ ਗਿਆ।ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਪੰਜਾਬ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ ਨੇ ਕਿਹਾ ਕਿ ਉਹ ਮਿਲੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਵਰਨਕਾਰ ਭਾਈਚਾਰੇ ਦੇ ਸਭ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ ।
ਇਸ ਮੌਕੇ ਕੌਂਸਲਰ ਜਸਬੀਰ ਸਿੰਘ ਨਿਜ਼ਾਮਪੁਰਾ, ਤਹਿਸੀਲ ਪ੍ਰਧਾਨ ਸੁਖਵੰਤ ਸਿੰਘ ਭਕਨਾ, ਰਵੀਕਾਂਤ, ਇੰਦਰਪਾਲ ਸਿੰਘ ਆਰੀਆ, ਮਹਿੰਗਾ ਸਿੰਘ, ਕਿਰਪਾਲ ਸਿੰਘ ਧੁੰਨਾ, ਰਾਜੂ ਮੋਹਕਮਪੁਰਾ, ਮੋਂਟੂ ਜੌੜਾ, ਦਿਲਬਾਗ ਸਿੰਘ ਸਹਿਦੇਵ, ਸੁਰਜੀਤ ਸਿੰਘ ਸਹਿਜਰਾ, ਸਤਪਾਲ ਸਿੰਘ ਰਾਜੂ, ਦਲਬੀਰ ਸਿੰਘ ਲਾਟੀ, ਕੁਲਵਿੰਦਰ ਸਿੰਘ ਵਿੱਕੀ, ਇੰਦਰਜੀਤ ਸਿੰਘ ਪੰਡੋਰੀ, ਇੰਦਰਪਾਲ ਸਿੰਘ ਸਾਬਾ, ਕੰਵਲਜੀਤ ਸਿੰਘ ਕੰਡਾ, ਮੰਨੂ ਧੁਨਾ, ਸੁਖਬੀਰ ਸਿੰਘ ਰਾਜੂ, ਹਰਜੀਤ ਸਿੰਘ ਲੱਕੀ, ਅਮਰਜੀਤ ਸਿੰਘ ਲਾਲੀ, ਹੀਰਾ ਸਿੰਘ ਉੜੀਸਾ, ਨਰੋਤਮ ਸਿੰਘ, ਸੰਨੀ ਬੌਬੀ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਰਾਣਾ ਤੇ ਸਵਰਨਕਾਰ ਭਾਈਚਾਰੇ ਦੇ ਹੋਰ ਆਗੂ ਹਾਜ਼ਰ ਸਨ ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media