ਅੰਮ੍ਰਿਤਸਰ, 22 ਦਸੰਬਰ (ਦੀਪ ਦਵਿੰਦਰ ਸਿੰਘ) – ਕਲਾ ਪਰਿਸ਼ਦ ਦੇ ਅਦਾਰੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ
ਪ੍ਰੋਗਰਾਮ ਦੇ ਅੰਤਰਗਤ 24 ਦਸੰਬਰ ਤੋਂ 30 ਦਸੰਬਰ ਤੀਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਲੇਖਕ ਹਫਤਾ ਮਨਾਇਆ ਜਾ ਰਿਹਾ ਹੈ।
ਸਮਾਗਮ ਦੇ ਅੰਮ੍ਰਿਤਸਰ ਤੋਂ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਅਕੈਡਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਸਕੱਤਰ ਡਾ ਰਵੇਲ ਸਿੰਘ ਅਤੇ ਸਾਹਿਤਕਾਰ ਦੇਸ ਰਾਜ ਕਾਲੀ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਕੈਡਮੀ ਵਲੋਂ ਸਾਹਿਤ ਨਾਲ ਆਮ ਪਾਠਕਾਂ ਨੂੰ ਜੋੜਨ ਹਿੱਤ ਅਰੰਭੇ ਇਸ ਉਪਰਾਲੇ ਤਹਿਤ ਸਾਹਿਤ ਦੀਆਂ ਵੱਖ-ਵੱਖ ਸਿਨਫ਼ਾਂ ਦੇ ਲੇਖਕਾਂ ਨੂੰ ਰੂ ਬ ਰੂ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਪੰਜਾਬ ਦੇ ਬਾਕੀ ਸ਼ਹਿਰਾਂ ਵਾਂਗ ਅੰਮ੍ਰਿਤਸਰ ਵਿਖੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਚ ਹੋਣ ਵਾਲੇ ਇਸ ਸੱਤ ਰੋਜ਼ਾ ਸਮਾਗਮ ਵਿੱਚ ਕਵਿਤਾ, ਕਹਾਣੀ, ਲੋਕ ਧਾਰਾ, ਨਾਟਕ ਅਤੇ ਗੀਤਕਾਰੀ ਨਾਲ ਸੰਬੰਧਤ ਸਾਹਿਤਕਾਰਾਂ ਵਲੋਂ ਆਪੋ ਆਪਣੀਆਂ ਲੋਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।ਜਿਹਨਾਂ ਵਿੱਚ ਦੇਵ ਦਰਦ, ਸਰਘੀ, ਡਾ. ਜੋਗਿੰਦਰ ਸਿੰਘ ਕੈਰੋਂ, ਦੀਪ ਦੇਵਿੰਦਰ ਸਿੰਘ, ਡਾ. ਜਗਦੀਸ਼ ਸਚਦੇਵਾ, ਨਿੰਮਾ ਲੋਹਾਰਕਾ ਅਤੇ ਸ਼ਾਇਰ ਮਲਵਿੰਦਰ ਪ੍ਰਮੁੱਖ ਤੌਰ ‘ਤੇ ਰੁ ਬ ਰੂ ਹੋਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media