Thursday, September 17, 2026

ਬਾਬਾ ਸੰਗਤ ਸਿੰਘ ਜੀ ਦੇ ਸ਼ਹੀਦੀ ਦਿਹਾੜ਼ੇ ‘ਤੇ ਵਿਸ਼ਾਲ ਨਗਰ ਕੀਰਤਨ

ਸੰਗਰੂਰ, 22 ਦਸੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਸ਼ਹੀਦੀ ਦਿਹਾੜ਼ੇ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਰਵਿਦਾਸਪੁਰਾ ਟਿੱਬੀ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਗੁਰਦੁਆਰਾ ਰਵਿਦਾਸਪੁਰਾ ਟਿੱਬੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਮੁਹੱਲਿਆਂ ਵਿੱਚੋਂ ਹੋ ਕੇ ਲੰਘਿਆ।ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ।ਢਾਡੀ ਜਥਿਆਂ ਵੱਲੋਂ ਵਾਰਾਂ ਗਾ ਕੇ ਆਪਣੀ ਹਾਜ਼ਰੀ ਲਗਾਈ ਗਈ।ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਨਗਰ ਕੀਰਤਨ ਵਿਚ ਸ਼ਿਰਕਤ ਕੀਤੀ।ਰਸਤੇ ਵਿਚ ਸੰਗਤਾਂ ਵਲੋਂ ਕਈ ਜਗ੍ਹਾ ‘ਤੇ ਲੰਗਰ ਲਗਾਏ ਗਏ।ਗੱਤਕਾ ਪਾਰਟੀਆਂ ਨੇ ਆਪਣੇ ਕਰਤਬ ਦਿਖਾ ਕੇ ਹਾਜ਼ਰੀ ਲਗਾਈ। ਬੀਬੀਆਂ ਵਲੋਂ ਝਾੜੂ ਨਾਲ ਸਾਰੇ ਰਸਤੇ ਵਿੱਚ ਸਫਾਈ ਕੀਤੀ ਗਈ।ਮੁਹੱਲਾ ਸੁਭਾਸ਼ ਨਗਰ ਵਿਖੇ ਸਹਿਜਧਾਰੀ ਗੁਰਦੁਆਰਾ ਕਮੇਟੀ ਵਲੋਂ ਰੁਮਾਲਾ ਸਾਹਿਬ ਭੇਟ ਕੀਤਾ ਗਿਆ।
              ਇਸ ਮੌਕੇ ਗੁਰਦੁਆਰਾ ਸਾਹਿਬ ਰਵਿਦਾਸਪੁਰਾ ਟਿੱਬੀ ਦੇ ਗੁਰਚਰਨ ਸਿੰਘ ਚਰਨੀ, ਮੇਘਾ ਸਿੰਘ, ਸਰਪੰਚ ਹਰਜੱਸ ਸਿੰਘ ਨਿੱਕਾ, ਗੁਰਤੇਜ ਸਿੰਘ ਤੇਜੀ, ਤਰਸੇਮ ਸਿੰਘ ਕਾਲਾ, ਅਵਤਾਰ ਸਿੰਘ ਰੰਗੀ, ਸੁਖਵਿੰਦਰ ਸਿੰਘ ਬਾਬਾ, ਰਾਮਦਿਆਲ, ਅਮਰੀਕ ਸਿੰਘ, ਅਵਤਾਰ ਸਿੰਘ ਬੱਬੂ, ਫਕੀਰ ਸਿੰਘ ਅਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …