ਸੰਗਰੂਰ, 24 ਦਸੰਬਰ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਅੱਜ ਕ੍ਰਿਸਮਿਸ ਦਾ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਕ੍ਰਿਸਮਸ ਦਾ ਤਿਉਹਾਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।ਸਕੂਲ ਵਿਚ ਬਹੁਤ ਸਾਰੇ ਬੱਚੇ ਸੈਂਟਾ ਕਲੌਜ ਦੀ ਪੁਸ਼ਾਕ ਵਿਚ ਆਏ।ਅਸਲ ਵਿੱਚ ਸੈਂਟਾ ਕਲੋਜ਼ ਸੇਂਟ ਨਿਕੋਲਸ ਦੇ ਨਾਮ ਦਾ ਵਿਅਕਤੀ ਸੀ ਜੋਕਿ ਮਾਨਵਤਾ ਦੀ ਸੇਵਾ ਕਰਦਾ ਸੀ।ਇਸ ਕਰਕੇ ਅੱਜ ਦੇ ਦਿਨ ਉਸ ਨੂੰ ਲੋਕਾਂ ਦੀ ਸੇਵਾ ਕਰਦੇ ਦਿਖਾਇਆ ਜਾਂਦਾ ਹੈ।ਬੱਚਿਆਂ ਵਲੋਂ ਗੀਤ ਪੇਸ਼ ਕੀਤੇ ਗਏ ਤੇ ਕਿੰਡਰਗਾਰਟਨ ਬੱਚਿਆਂ ਵੱਲੋਂ ਡਾਂਸ ਵੀ ਪੇਸ਼ ਕੀਤਾ ਗਿਆ।ਬੱਚਿਆਂ ਨੂੰ ਅਮਰ ਓਰਗੈਨਿਕ ਫਾਰਮ ਹਾਊਸ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਫਾਰਮ ਹਾਊਸ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਵਲੋਂ ਕੇਕ ਕੱਟਿਆ ਗਿਆ ਤੇ ਬੱਚਿਆਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ।ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਅਤੇ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media