ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਦੀ ਅੰਮ੍ਰਿਤਸਰ ਇਕਾਈ ਵਲੋਂ ਸ਼ਹੀਦ ਉਧਮ ਸਿੰਘ ਜੀ ਨੂੰ ਜਨਮ ਦਿਨ ‘ਤੇ
ਸ਼ਰਧਾਂਜਲੀ ਭੇਟ ਕੀਤੀ ਗਈ।ਸਥਾਨਕ ਮਕਬੂਲ ਰੋਡ ਵਿਖੇ ਸਮਾਗਮ ਦੇ ਮੁੱਖ ਮਹਿਮਾਨ ਪਵਨ ਸੈਣੀ ਜਨਰਲ ਸਕੱਤਰ ਪੰਜਾਬ ਅੱਤਵਾਦ ਵਿਰੋਧੀ ਸੰਗਠਨ ਅਤੇ ਹੋਰ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਸ਼ਹੀਦ ਦੀ ਤਸਵੀਰ ‘ਤੇ ਫੁੱਲ ਅਰਪਿਤ ਕੀਤੇ।ਪਵਨ ਸੈਣੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਸੁਨਾਮ ਵਿਖੇ ਹੋਇਆ ਸੀ।ਉਨਾਂ ਨੇ ਜਲਿਆਂਵਾਲਾ ਬਾਗ ਵਿਖੇ ਵਾਪਰਿਆ ਸ਼ਹੀਦੀ ਸਾਕਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਅਤੇ ਸਹੁੰ ਖਾਧੀ ਸੀ ਕਿ ਉਹ ਇਸ ਦਾ ਬਦਲਾ ਜਰੂਰ ਲਵੇਗਾ।ਉਨਾਂ ਨੇ ਇੰਗਲੈਂਡ ਵਿਖੇ ਜਨਰਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲਿਆ ਸੀ ਅਤੇ 31 ਜੁਲਾਈ 1940 ਨੂੰ ਅੰਗਰਜਾਂ ਨੇ ਉਨਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।ਸੈਣੀ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਅਤੇ ਜੰਮੂ-ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ਵਧ ਰਹੀਆਂ ਹਨ।ਇਸ ਪਿੱਛੇ ਪਾਕਿਸਤਾਨ ਏਜੰਸੀ ਆਈ.ਐਸ.ਆਈ ਦਾ ਹੱਥ ਹੈ।ਕੇਂਦਰ ਤੇ ਪੰਜਾਬ ਸਰਕਾਰ ਨੂੰ ਇਸ ਉਪਰ ਕੰਟਰੋਲ ਕਨਾ ਚਾਹੀਦਾ ਹੈ, ਤਾਂ ਜੋ ਮਾਹੌਲ ਹੋਰ ਖਰਾਬ ਨਾ ਹੋਵੇ।
ਇਸ ਮੌਕੇ ਸੁਖਬੀਰ ਸਿੰਘ, ਦਿਨੇਸ਼ ਕੁਮਾਰ, ਸੂਰਜ, ਤਜਿੰਦਰ ਹੈਪੀ, ਸੋਮਨਾਥ, ਹਰਪਾਲ ਸਿੰਘ, ਗੁਰਨਾਮ ਸਿੰਘ ਗਾਮਾ, ਬੂਟਾ ਰਾਮ, ਰਘੁਬੀਰ ਸਿੰਘ, ਬੂਟਾ ਰਾਮ ਭਗਤ, ਹੀਰਾ ਸਿੰਘ, ਮੰਨੂ ਅਗਰਵਾਲ, ਬਾਜਵਾ, ਦਵਿੰਦਰ ਸੈਣੀ, ਬਲਬੀਰ ਸਿੰਘ, ਓਮ ਕਸ਼ਅਪ, ਕਰਨ ਵਰਮਾ, ਕੁਲਦੀਪ ਸ਼ਰਮਾ, ਸਤੀਸ਼ ਸ਼ਰਮਾ ਆਦਿ ਮੌਜ਼ੂਦ ਰਹੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media