ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੀਂਮਡ ਟੂ ਬੀ ਯੂਨੀਵਰਸਿਟੀ) ਦੇ
ਮਕੈਨੀਕਲ ਵਿਭਾਗ ਵਲੋਂ ਸਮਾਰਟ ਮੈਨਫ਼ੈਕਚਰਿੰਗ ਟੈਕਨੋਲਜੀ ਐਂਡ ਐਪਲੀਕੇਸ਼ਨ ਵਿਸ਼ੇ ’ਤੇ ਆਨਲਾਈਨ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ ਹੈ।ਮਕੈਨੀਕਲ ਵਿਭਾਗ ਦੇ ਮੁੱਖੀ ਡਾ. ਸ਼ੰਕਰ ਸਿੰਘ ਦੀ ਅਗਵਾਈ ਹੇਠ ਸੰਪਨ ਹੋਏ ਇਸ ਕੋਰਸ ਦੇ ਸਮਾਪਨ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸਲਾਈਟ ਦੇ ਡਾਇਰੇਕਟਰ ਪ੍ਰੋ. ਸ਼ੈਲੇਂਦਰ ਜੈਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੋ. ਜੇ.ਐਸ ਢਿੱਲੋਂ ਡੀਨ (ਅਕਾਦਮਿਕ) ਅਤੇ ਪ੍ਰੋ. ਏ.ਐਸ ਸਾਹੀ ਨੇ ਸ਼ਮੂਲੀਅਤ ਕੀਤੀ।ਕੋਆਰਡੀਨੇਟਰ ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ 5 ਦਿਨਾਂ ਦੇ ਇਸ ਕੋਰਸ ਦੌਰਾਨ ਦੇਸ਼ ਭਰ ਦੇ ਤਕਨੀਕੀ ਸਿੱਖਿਆ ਸੰਸਥਾਨਾਂ, ਯੂਨੀਵਰਸਿਟੀਆਂ ਅਤੇ ਉਦਯੋਗਾਂ ਤੋਂ ਵਿਦਿਆਰਥੀਆਂ, ਫੈਕਲਟੀ, ਰਿਸਰਚ ਫੈਲੋ, ਖੋਜ਼ ਵਿਗਿਆਨੀਆਂ ਅਤੇ ਉਦਯੋਗ ਵਿਅਕਤੀਆਂ ਨੇ ਭਾਗ ਲਿਆ।ਕੋਰਸ ਦਾ ਮੰਤਵ ਉਦਯੋਗ 4.0 ਲਈ ਸਮਾਰਟ ਨਿਰਮਾਣ ਪ੍ਰਕਿਰਿਆਵਾਂ, ਇੰਡਸਟਰੀ ਇੰਨਰਨੈਟ ਆਫ਼ ਥਿੰਗਜ਼, ਵੇਸਟ ਮੈਨੇਜਮੈਂਟ ਅਤੇ ਐਡੀਟਿਵ ਮੈਨੂਫੈਕਚਰਿੰਗ ਦਾ ਸੈਮੂਲੇਸ਼ਨ, ਬਾਇਓਮੈਡੀਕਲ ਇੰਪਲਾਂਟਸ ਦੀ ਨੈਨੋ ਫਨਿਸ਼ਿੰਗ ਲਈ ਸਮਾਰਟ ਅੰਬਰੈਸਿਵ ਫਲੋ, ਐਡਵਾਂਸ ਰੌਬੋਟਿਕਸ ਅਤੇ ਫਿਜ਼ੀਕਲ ਸਿਮੂਲੇਸ਼ਨ ਦੀ ਨਵੀਨਤਮ ਗਿਆਨ, ਸੰਭਾਵਨਾਵਾਂ ਅਤੇ ਖੋਜ਼ ਨੂੰ ਸਾਂਝਾ ਕਰਨਾ ਸੀ। ਸਵੈ ਨਿਰਭਰ ਭਾਰਤ ਦੇ ਨਾਅਰੇ ਹੇਠ ਕਰਵਾਏ ਇਸ ਕੋਰਸ ਦੌਰਾਨ ਆਈ.ਆਈ.ਟੀ, ਐਨ.ਆਈ.ਟੀ, ਸੀ.ਈ.ਓ.ਪੀ ਪੂਨੇ, ਸਲਾਈਟ, ਐਨ.ਆਈ.ਟੀ.ਟੀ.ਆਰ ਚੰਡੀਗੜ ਅਤੇ ਜੀ.ਐਲ.ਏ ਮਥੁਰਾ ਜਿਹੇ ਦੇਸ਼ ਦੇ ਮੰਨੇ ਪ੍ਰਮੰਨੇ ਤਕਨੀਕੀ ਸੰਸਥਾਨਾਂ ਦੇ 15 ਵਿਗਆਨੀਆਂ ਸਮੇਤ ਥਾਈਲੈਂਡ, ਹੰਗਰੀ, ਉਤਰੀ ਆਇਰਲੈਂਡ (ਯੂ.ਕੇ) ਅਤੇ ਫਿਨਲੈਂਡ ਤੋਂ 4 ਅੰਤਰਰਾਸ਼ਟਰੀ ਵਿਦਵਾਨਾਂ ਨੇ ਹਿੱਸਾ ਲਿਆ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media