ਅੰਮ੍ਰਿਤਸਰ, 27 ਦਸੰਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਪੀ.ਜੀ ਜ਼ੂਆਲੋਜੀ ਵਿਭਾਗ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ
ਵਲੋਂ ਘੱਟ ਲਾਗਤ ਵਾਲੇ ਟੀਚਿੰਗ ਏਡਜ਼ ਰਾਹੀਂ ਭੌਤਿਕ ਵਿਗਿਆਨ ਦੇ ਅਧਿਆਪਨ ਤੇ 3 ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਵਰਕਸ਼ਾਪ ਦਾ ਉਦੇਸ਼ ਭੌਤਿਕ ਵਿਗਿਆਨ ਦੇ ਅਧਿਆਪਨ ਨੂੰ ਦਿਲਚਸਪ ਬਣਾਉਣ ਲਈ ਸਰਲ ਅਧਿਆਪਨ ਸਾਧਨਾਂ ਦੀ ਵਰਤੋਂ ਕਰਦੇ ਹੋਏ ਭੌਤਿਕ ਵਿਗਿਆਨ ਦੇ ਬਹੁਤ ਸਾਰੇ ਸਿਧਾਂਤਾਂ ਅਤੇ ਸੰਕਲਪਾਂ ਨੂੰ ਵਿਹਾਰਕ ਤੌਰ ’ਤੇ ਪ੍ਰਦਰਸ਼ਿਤ ਕਰਨਾ ਹੈ।
ਇਸ ਵਰਕਸ਼ਾਪ ਲਈ ਪੰਜਾਬ ਦੇ 8 ਜ਼ਿਲਿਆਂ ਦੇ ਵੱਖ-ਵੱਖ ਸਕੂਲਾਂ ਦੇ 30 ਫਿਜ਼ਿਕਸ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।ਮੁੱਖ ਸਰੋਤ ਵਿਅਕਤੀ ਮਨੀਸ਼ ਯਾਦਵ, ਨੈਸ਼ਨਲ ਐਵਾਰਡੀ ਹਨ।ਵਰਕਸ਼ਾਪ ਦਾ ਉਦਘਾਟਨ ਡਾ: ਤਮਿੰਦਰ ਭਾਟੀਆ, ਡੀਨ ਅਕਾਦਮਿਕ ਮਾਮਲੇ ਅਤੇ ਪ੍ਰੋ: ਦਵਿੰਦਰ ਸਿੰਘ ਰਜਿਸਟਰਾਰ, ਡਾ: ਜਸਜੀਤ ਕੌਰ ਰੰਧਾਵਾ ਮੁਖੀ ਪੀ.ਜੀ ਜ਼ੂਆਲੋਜੀ ਵਿਭਾਗ ਅਤੇ ਸਮਾਗਮ ਦੇ ਸਥਾਨਕ ਕੋਆਰਡੀਨੇਟਰ ਡਾ: ਜਸਵਿੰਦਰ ਸਿੰਘ, ਐਸੋਸੀਏਟ ਪ੍ਰੋਫ਼ੈਸਰ ਪੀ.ਜੀ ਜ਼ੂਆਲੋਜੀ ਵਿਭਾਗ ਦੀ ਮੌਜੂਦਗੀ ’ਚ ਕੀਤਾ ਗਿਆ।ਡਾ: ਅਮਨਦੀਪ ਸਿੰਘ ਅਤੇ ਪ੍ਰੋ: ਰਣਦੀਪ ਸਿੰਘ, ਪੀ.ਜੀ ਜ਼ੂਆਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਵੀ ਹਾਜ਼ਰ ਸਨ।
ਸਮਾਗਮ ਦੇ ਸੂਬਾ ਕੋਆਰਡੀਨੇਟਰ, ਡਾ: ਕੇ.ਐਸ.ਬਾਠ, ਸੰਯੁਕਤ ਨਿਰਦੇਸ਼ਕ, ਪੀ.ਐਸ.ਸੀ.ਐਸ.ਟੀ ਅਤੇ ਡਾ: ਮੰਦਾਕਿਨੀ ਠਾਕੁਰ ਅਤੇ ਡਾ: ਬੀ.ਕੇ ਤਿਆਗੀ, ਵਿਗਿਆਨ ਪ੍ਰਸਾਰ, ਨਵੀਂ ਦਿੱਲੀ ਤੋਂ ਰਾਸ਼ਟਰੀ ਪੱਧਰ ਦੇ ਕੋਆਰਡੀਨੇਟਰ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media