Saturday, October 3, 2026

ਰਾਜਬੰਸ ਕੌਰ ਰਾਣਾ ਵਲੋਂ ਪਿੰਡਾਂ ‘ਚ ਵਿਕਾਸ ਕੰਮਾਂ ਦਾ ਉਦਘਾਟਨ

ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਦਿੱਤੇ ਚੈਕ

ਕਪੂਰਥਲਾ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸਾਬਕਾ ਵਿਧਾਇਕ ਸ਼੍ਰੀਮਤੀ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਅੰਦਰ ਜਿਥੇ ਕਰੋੜਾਂ ਰੁਪੈ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ, ਉਥੇ ਹੀ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗਰਾਂਟਾਂ ਵੀ ਦਿੱਤੀਆਂ ਗਈਆਂ।
              ਉਨ੍ਹਾਂ ਪਿੰਡ ਧੰਦਲ ਵਿਖੇ 13 ਲੱਖ ਰੁਪੈ ਨਾਲ ਛੱਪੜ ਦੇ ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਤੇ ਪੰਚਾਇਤ ਨੂੰ ਵਿਕਾਸ ਕੰਮਾਂ ਲਈ 6 ਲੱਖ ਰੁਪੈ ਦੀ ਗਰਾਂਟ ਵੀ ਦਿੱਤੀ।ਉਨਾਂ ਨੇ ਹਰਨਾਮ ਨਗਰ ਕਪੂਰਥਲਾ ਵਿਖੇ 23 ਲੱਖ ਰੁਪੈ ਨਾਲ ਬਣਨ ਵਾਲੀ ਸੜਕ ਦਾ ਕੰਮ ਵੀ ਸ਼ੁਰੂ ਕਰਵਾਇਆ।
                ਸਾਬਕਾ ਵਿਧਾਇਕ ਨੇ ਪਿੰਡ ਬਲੇਰਖਾਨਪੁਰ ਵਿਖੇ 15 ਲੱਖ ਰੁਪੈ ਨਾਲ ਨਵੀਨੀਕਰਨ ਕੀਤੇ ਗਏ ਛੱਪੜ ਦਾ ਉਦਘਾਟਨ ਕੀਤਾ।ਇਸੇ ਤਰ੍ਹਾਂ ਸਿੱਧਪੁਰ ਵਿਖੇ 19.33 ਲੱਖ ਰੁਪੈ ਦੇ ਵਿਕਾਸ ਕੰਮਾਂ ਤੇ ਇੱਬਣ ਵਿਖੇ 63.45 ਲੱਖ ਰੁਪੈ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ।
                  ਇਸ ਤੋਂ ਇਲਾਵਾ ਉਨ੍ਹਾਂ ਵਾਰਡ ਨੰਬਰ 48 ਦੇ ਦਿਲਬਾਗ ਨਗਰ, ਵਾਰਡ ਨੰਬਰ 12 ਤੇ ਵਾਰਡ ਨੰਬਰ 13 ਦੇ ਗਰੀਨ ਪਾਰਕ ਵਿਖੇ ਵੀ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
               ਇਸ ਮੌਕੇ ਕੌਸਲਰ ਵਿਕਾਸ ਸ਼ਰਮਾ, ਗੁਰਦੀਪ ਸਿੰਘ ਬਿਸ਼ਨਪੁਰ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …