Friday, March 6, 2026

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਨਾਮ ਵਿਖੇ ਕੀਤੀ ਵਿਸ਼ਾਲ ਰੈਲੀ

ਕਿਹਾ, ਲੌਂਗੋਵਾਲ ਅਤੇ ਸੁਨਾਮ ਦੇ ਹਸਪਤਾਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ 

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) -ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਿਨਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਰਕਰ ਰੈਲੀ ਨੂੰ ਸੰਬੋਧਨ ਕਰਨ ਵਿਸ਼ੇਸ਼ ਤੌਰ ਤੇ ਪੁੱਜੇ।ਹਲਕਾ ਇੰਚਾਰਜ ਕਾਂਗਰਸ ਮੈਡਮ ਦਾਮਨ ਥਿੰਦ ਬਾਜਵਾ ਅਤੇ ਕਾਂਗਰਸੀ ਵਰਕਰਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਵੇਂ ਜਲ੍ਹਿਆਂ ਵਾਲੇ ਬਾਗ਼ ਵਿਚ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਉਣ ਲਈ ਜਨਰਲ ਓਡਵਾਇਰ ਜਿੰਮੇਵਾਰ ਸੀ, ਉਸੇ ਤਰ੍ਹਾਂ ਹੀ ਬਰਗਾੜੀ ‘ਚ ਸਿਮਰਨ ਕਰਦੇ ਨਿਹੱਥੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾਉਣ ਲਈ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਅਤੇ ਬਾਦਲ ਜਿੰਮੇਵਾਰ ਸੀ।ਪਿਛਲੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਵਾਲਾ ਜਾਗਦਾ ਨਹੀਂ ਸੀ ਅਤੇ ਹੁਣ ਵਾਲਾ ਮੁੱਖ ਮੰਤਰੀ ਸੌਂਦਾ ਹੀ ਨਹੀਂ ਇਸ ਦਾ ਕੀ ਕਰੀਏ।ਉਨ੍ਹਾਂ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਡਰਾਮੇ ਕਰਦਾ ਹੈ।ਰਾਜਾ ਵੜਿੰਗ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ ਦੇ ਵਿਚ ਘੇਰਿਆ ਅਤੇ ਬਾਅਦ ਵਿਚ ਉਹ ਸੜਕਾਂ ‘ਤੇ ਰਿਕਸ਼ਾ ਵਿੱਚ ਬੈਠ ਕੇ ਲੋਕਾਂ ਵਿੱਚ ਜਾਣ ਦਾ ਡਰਾਮਾ ਕਰਦਾ ਹੈ।
             ਚਰਨਜੀਤ ਸਿੰਘ ਚੰਨੀ ਨੇ ਦਾਮਨ ਥਿੰਦ ਬਾਜਵਾ ਦੀ ਕੀਤੀ ਮੰਗ ਦੇ ਮੁਤਾਬਿਕ ਲੌਂਗੋਵਾਲ ਅਤੇ ਸ਼ਹਿਰ ਸੁਨਾਮ ਦੇ ਹਸਪਤਾਲ ਨੂੰ ਜਲਦ ਹੀ ਅਪਗ੍ਰੇਡ ਕਰਨ ਲਈ ਕਿਹਾ ਅਤੇ ਕੱਚੀਆਂ ਸੜਕਾਂ ਲਈ ਵੀ ਕਰੋੜਾਂ ਰੁਪਏ ਦੇਣ ਦੀ ਗੱਲ ਆਖੀ।ਉਨ੍ਹਾਂ ਵੱਲੋਂ ਬਡਰੁੱਖਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਬਣਨ ਦਾ ਸਿਹਰਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ ਨੂੰ ਦਿੱਤਾ
                ਇਸ ਸਮੇਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ‘ਚ ਸੰਗਰੂਰ ਜਿਲ੍ਹੇ ‘ਚ ਵੱਡਾ ਹਸਪਤਾਲ ਮਨਜ਼ੂਰ ਹੋਇਆ ਅਤੇ ਇਥੇ ਕੈਂਸਰ ਦਾ ਸਭ ਤੋਂ ਵੱਡਾ ਹਸਪਤਾਲ ਬਣਿਆ ਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦਾਮਨ ਥਿੰਦ ਬਾਜਵਾ ‘ਚ ਲੋਕਾਂ ਦਾ ਕੰਮ ਕਰਨ ਅਤੇ ਸ਼ਹਿਰ ਦਾ ਵਿਕਾਸ ਕਰਨ ਦਾ ਪੂਰਾ ਜਜ਼ਬਾ ਹੈ ਅਤੇ ਦਾਮਨ ਥਿੰਦ ਬਾਜਵਾ ਨੂੰ ਅੱਗੇ ਹੋ ਕੇ ਜਿਤਾਉਣਾ ਸਾਡਾ ਸਭ ਦਾ ਫਰਜ਼ ਬਣਦਾ ਹੈ।ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਵਿਕਾਸ ਹੋਇਆ ਅਤੇ ਸ਼ਹੀਦ ਊਧਮ ਸਿੰਘ ਜੀ ਦਾ ਮੈਮੋਰੀਅਲ ਜੋ ਕਿ ਕਈ ਦਹਾਕਿਆਂ ਤੋਂ ਇਥੇ ਲੋਕਾਂ ਦੀ ਮੰਗ ਸੀ ਨਹੀਂ ਬਣਿਆ ਉਹ ਕਾਂਗਰਸ ਸਰਕਾਰ ਦੇ ਸਮੇਂ ਚਰਨਜੀਤ ਸਿੰਘ ਚੰਨੀ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਅੱਜ ਬਣ ਵੀ ਚੁੱਕਿਆ ਹੈ ।
              ਇਸ ਮੌਕੇ ਹਰਮਨ ਬਾਜਵਾ, ਸਰਦਾਰ ਨਿਸ਼ਾਨ ਸਿੰਘ ਟੋਨੀ ਨਗਰ ਕੌਂਸਲ ਪ੍ਰਧਾਨ, ਮੈਡਮ ਗੀਤਾ ਸ਼ਰਮਾ, ਘਣਸ਼ਾਮ ਕਾਂਸਲ, ਮੁਨੀਸ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਜਗਦੇਵ ਸਿੰਘ ਜੱਗਾ, ਡਾਇਰੈਕਟਰ ਰਿੰਪਲ ਧਾਲੀਵਾਲ, ਸੰਜੇ ਗੋਇਲ ਕਈ ਹੋਰ ਸ਼ਖਸੀਅਤਾਂ ਤੇ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …