ਅੰਮ੍ਰਿਤਸਰ, 29 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ‘ਸਫ਼ਰ ਏ
ਸ਼ਹਾਦਤ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ’ਚ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਇੰਚਾਰਜ਼ ਭਾਈ ਬਲਦੇਵ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ।ਸਭ ਤੋ ਪਹਿਲਾਂ ਕਾਲਜ ਵਿਦਿਆਰਥੀਆ ਵਲੋਂ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਜਿਸ ਉਪਰੰਤ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਪ੍ਰਿੰਸੀਪਲ ਡਾ. ਐਚ.ਬੀ ਸਿੰਘ ਵਲੋਂ ਭਾਈ ਬਲਦੇਵ ਸਿੰਘ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵਲੋ ਸਿੱਖ ਪੰਥ ਲਈ ਨਿਭਾਈਆਂ ਗਈਆਂ ਸੇਵਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਸ਼ਹੀਦੀ ਦਿਵਸ ਦੀ ਮਹੱਤਤਾ ਬਾਰੇ ਵਿਦਿਆਰਥੀਆ ਨਾਲ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਕਿਵੇ ਅੱਜ ਦੀ ਨੌਜਵਾਨ ਪੀੜੀ ਸਿੱਖੀ ਸਿਧਾਂਤਾਂ ਅਤੇ ਸਿੱਖ ਇਤਿਹਾਸ ਤੋਂ ਦੂਰ ਜਾ ਕੇ ਅੰਧਕਾਰ ਦਾ ਸ਼ਿਕਾਰ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਜੇਕਰ ਸਮਾਜ ਦਾ ਭਵਿੱਖ ਉਜਵਲ ਬਣਾਉਣਾ ਹੈ ਤਾਂ ਗੁਰੂ ਸਾਹਿਬਾਨਾਂ ਦੀਆ ਸਿੱਖਿਆਵਾਂ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਜੋਕੀ ਵਿਦਿਆ ਦੇ ਸੁਮੇਲ ’ਚ ਵਿਦਿਆਰਥੀ ਜੀਵਨ ’ਚ ਢਾਲਣਾ ਹੋਵੇਗਾ ਤਾਂ ਹੀ ਇਕ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਸ਼ਹੀਦਾਂ ਦੇ ਇਤਿਹਾਸ ਨੂੰ ਯਾਦ ਰੱਖਿਆ ਜਾ ਸਕਦਾ ਹੈ।
ਭਾਈ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਨੂੰ ਯਾਦ ਕਰਨ ਦਾ ਮੁੱਖ ਉਦੇਸ਼ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਨੂੰ ਘਰ ਘਰ ਪਹੁੰਚਾਉਣਾ ਹੈ।ਜਿਸ ਨਾਲ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਅਤੇ ਸਾਹਿਬਜ਼ਾਦਿਆਂ ਅਤੇ ਗੁਰ ਇਤਿਹਾਸ ਤੋਂ ਜਾਣੂ ਹੋ ਸਕਣ।ਉਨ੍ਹਾਂ ਸਫ਼ਰ ਏ ਸ਼ਹਾਦਤ ਸਬੰਧੀ ਵੱਖ ਵੱਖ ਸਾਖੀਆਂ ਬੜੇ ਹੀ ਨਿਵੇਕਲੇ ਢੰਗ ਨਾਲ ਵਿਦਿਆਰਥੀਆਂ ਨਾਲ ਸਾਂਝੀਆ ਕੀਤੀਆਂ।ਵਿਦਿਆਰਥੀਆ ਨੇ ਸਿੱਖ ਪੰਥ ਅਤੇ ਸਿੱਖੀ ਸਿਧਾਂਤਾਂ ’ਤੇ ਚੱਲਣ ਦਾ ਪ੍ਰਣ ਕੀਤਾ।
ਪਾਰਸ ਇੰਟਰਨੈਸ਼ਨਲ ਢਾਡੀ ਜਥੇ ’ਚ ਬਤੌਰ ਢਾਡੀ ਸੇਵਾ ਨਿਭਾਅ ਰਹੀਆਂ ਕਾਲਜ ਦੀਆਂ ਵਿਦਿਆਰਥਣਾਂ ਅਰਪਨਪ੍ਰੀਤ ਕੌਰ ਅਤੇ ਸ਼ੁੱਭਪ੍ਰੀਤ ਕੌਰ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੈਰਾਗਮਈ ਕਵਿਤਾਵਾਂ ਗਾਈਆਂ। ਜਿਸ ਨਾਲ ਮਾਹੌਲ ਵੈਰਾਗਮਈ ਹੋ ਗਿਆ ਅਤੇ ਇਸ ਨੂੰ ਸੁਣ ਕੇ ਹਰੇਕ ਵਿਅਕਤੀ ਦੀਆਂ ਅੱਖਾਂ ’ਚ ਹੰਝੂ ਆ ਗਏ।ਇਹ ਸ਼ਹੀਦੀ ਦਿਵਸ ਉਲੀਕਣ ਲਈ ਪ੍ਰਿੰਸੀਪਲ ਐਚ.ਬੀ ਸਿੰਘ ਨੇ ਪ੍ਰੋ. ਰਣਪ੍ਰੀਤ ਸਿੰਘ ਅਤੇ ਪ੍ਰੋ. ਰਣਜੀਤ ਸਿੰਘ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੈਨਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media